ਗੁਰਪ੍ਰੀਤ ਦੌਧਰ
ਅਜੀਤਵਾਲ, 17 ਅਪਰੈਲ
ਜ਼ਿਲ੍ਹਾ ਮੋਗਾ ਦੇ ਭਾਰਤੀ ਜਨਰਲ ਰਿਜ਼ਰਵ ਇੰਜਨੀਅਰਿੰਗ ਫੋਰਸ ਦੇ ਸਾਰਜੈਂਟ ਸੁਖਦਰਸ਼ਨ ਸਿੰਘ ਦਾ ਬੀਤੇ ਦਿਨੀਂ ਲੁਧਿਆਣਾ ਦੇ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦਾ ਸਸਕਾਰ ਅੱਜ ਜੱਦੀ ਪਿੰਡ ਝੰਡੇਆਣਾ ਵਿੱਚ ਕੀਤਾ ਗਿਆ। ਉਨ੍ਹਾਂ ਦੇ ਬੇਟੇ ਵਰਿੰਦਰ ਸਿੰਘ ਤੇ ਮਨਜਿੰਦਰ ਸਿੰਘ ਵੱਲੋਂ ਚਿਤਾ ਨੂੰ ਅਗਨੀ ਭੇਟ ਕੀਤੀ। ਪੰਜਾਬ ਪੁਲੀਸ ਦੀ ਟੁਕੜੀ ਵੱਲੋਂ ਉਨ੍ਹਾਂ ਨੂੰ ਸਲਾਮੀ ਦਿੱਤੀ ਗਈ। ਪੰਜਾਬ ਸਰਕਾਰ ਦੀ ਤਰਫੋੀ ਤਹਿਸੀਲਦਾਰ ਪ੍ਰਵੀਨ ਸਿੰਗਲਾ ਨੇ ਦੇਹ ’ਤੇ ਫੁੱਲ ਮਾਲਾਵਾਂ ਪਾਈਆਂ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਇਸ ਮੌਕੇ ਤੇ ਥਾਣਾ ਮੁਖੀ ਅਜੀਤਵਾਲ ਅਮਨਦੀਪ ਕੰਬੋਜ, ਸਰਪੰਚ ਇਕਬਾਲ ਸਿੰਘ ਝੰਡੇਆਣਾ, ਜਸਵੀਰ ਕੌਰ ਪਟਵਾਰੀ ਤੋਂ ਇਲਾਵਾ ਭਾਰੀ ਗਿਣਤੀ ਵਿਚ ਲੋਕਾਂ ਨੇ ਸਾਰਜੈਂਟ ਸੁਖਦਰਸ਼ਨ ਸਿੰਘ ਅੰਤਮ ਵਿਦਾਇਗੀ ਦਿਤੀ।