ਪੱਤਰ ਪ੍ਰੇਰਕ
ਮਾਨਸਾ, 3 ਸਤੰਬਰ
ਅਕਾਲੀ ਦਲ (ਅੰਮ੍ਰਿਤਸਰ) ਦੀ ਜ਼ਿਲ੍ਹਾ ਜਥੇਬੰਦੀ ਮਾਨਸਾ ਦੀ ਮੀਟਿੰਗ ਪ੍ਰਧਾਨ ਬਲਵੀਰ ਸਿੰਘ ਬੱਛੋਆਣਾ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਰਾਜਿੰਦਰ ਸਿੰਘ ਜਵਾਹਰਕੇ ਅਤੇ ਹੋਨਰਾਂ ਦੀ ਰਹਿਨੁਮਾਈ ਹੇਠ ਮਤਾ ਪਾਸ ਕੀਤਾ ਕਿ ਕੰਗਨਾ ਰਣੌਤ ਨੇ ਕਿਸਾਨੀ ਬਾਰੇ ਦੋ ਬਿਆਨ ਦਿੱਤੇ ਹਨ, ਜਿਸ ਦਾ ਪਾਰਟੀ ਵਿਰੋਧ ਕਰਦੀ ਹੈ ਅਤੇ ਉਹ ਉਸ ਦੀ ਐਮਰਜੈਂਸੀ ਫਿਲਮ ਦਾ ਡੱਟ ਕੇ ਵਿਰੋਧ ਕਰਦੇ ਹਨ। ਆਗੂਆਂ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਜੋ ਸੁਖਬੀਰ ਸਿੰਘ ਬਾਦਲ ਨੂੰ ਸਜ਼ਾ ਦਿੱਤੀ ਹੈ, ਉਸ ਨੂੰ ਅਕਾਲ ਤਖਤ ਦੀ ਮਰਿਆਦਾ ਅਨੁਸਾਰ ਯੋਗ ਸਜ਼ਾ ਦਿੱਤੀ ਜਾਵੇ ਤਾਂ ਕਿ ਅਕਾਲ ਤਖਤ ਦੀ ਮਰਿਆਦਾ ਕਾਇਮ ਰੱਖਿਆ ਜਾ ਸਕੇ। ਇਸ ਮੌਕੇ ਮਨਜੀਤ ਸਿੰਘ ਢੈਪਈ, ਜੋਗਿੰਦਰ ਸਿੰਘ ਬੋਹਾ, ਪਵਨ ਸਿੰਘ ਰਮਦਿੱਤੇਵਾਲਾ, ਜਸਵਿੰਦਰ ਸਿੰਘ ਭੈਣੀਬਾਘਾ, ਲਵਪ੍ਰੀਤ ਸਿੰਘ ਅਕਲੀਆ ਵੀ ਮੌਜੂਦ ਸਨ।