ਅਵਤਾਰ ਸਿੰਘ ਧਾਲੀਵਾਲ
ਭਾਈਰੂਪਾ, 19 ਜੂਨ
ਸਿਹਤ ਵਿਭਾਗ ਪੰਜਾਬ ਵੱਲੋਂ ਮਿਸ਼ਨ ਫ਼ਤਹਿ ਕਰੋਨਾ ਵਾਇਰਸ ਵਿਰੁੱਧ ਪਿੰਡ ਰਾਈਆ ਦੇ ਘਰ ਘਰ ਜਾ ਕੇ ਲੋਕਾਂ ਨੂੰ ਸੁਚੇਤ ਕੀਤਾ ਗਿਆ। ਇਸ ਮੌਕੇ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਬਲਵੀਰ ਸਿੰਘ ਸੰਧੂ ਕਲਾਂ ਨੇ ਕਰੋਨਾਵਾਇਰਸ ਬਾਰੇ ਜਾਣਕਾਰੀ ਦਿੱਤੀ।
ਭੁੱਚੋ ਮੰਡੀ (ਪੱਤਰ ਪ੍ਰੇਰਕ): ਕਰੋਨਾ ਮਹਾਮਾਰੀ ਵਿਰੁੱਧ ਅੱਗੇ ਹੋ ਕੇ ਜੰਗ ਲੜਣ ਵਾਲੇ ਯੋਧਿਆਂ ਦਾ ਮਾਣ ਵਧਾਉਣ ਲਈ ਸਥਾਨਕ ਸੀਐਚਸੀ ਵਿੱਚ ਐੱਸਐੱਮਓ ਡਾ. ਇੰਦਰਦੀਪ ਸਿੰਘ ਸਰਾਂ ਨੇ ਸਿਹਤਕਰਮੀਆਂ ਨੂੰ ਪੰਜਾਬ ਸਰਕਾਰ ਵੱਲੋਂ ਮਿਸ਼ਨ ਫ਼ਤਿਹ ਤਹਿਤ ਭੇਜੇ ਬੈਜ਼ ਲਗਾਏ।
ਭਗਤਾ ਭਾਈ (ਰਾਜਿੰਦਰ ਸਿੰਘ ਮਰਾਹੜ): ਸਥਾਨਕ ਸਿਵਲ ਹਸਪਤਾਲ ਵਿਚ ਸੀਨੀਅਰ ਮੈਡੀਕਲ ਅਫ਼ਸਰ ਡਾ. ਰਾਜਪਾਲ ਸਿੰਘ ਵੱਲੋਂ ਕਰੋਨਾ ਖਿਲਾਫ਼ ਸਿਹਤ ਵਿਭਾਗ ਵੱਲੋਂ ਵਿੱਢੀ ਮੁਹਿੰਮ ‘ਚ ਵਧੀਆ ਕਾਰਗੁਜ਼ਾਰੀ ਲਈ ਮਿਸ਼ਨ ਫਤਿਹ ਤਹਿਤ ਬੈਜ ਲਗਾ ਕੇ ਸਿਹਤ ਕਰਮਚਾਰੀਆਂ ਦੀ ਹੌਸਲਾ-ਅਫਜ਼ਾਈ ਕੀਤੀ ਗਈ।
ਤਪਾ ਮੰਡੀ (ਸੀ ਮਾਰਕੰਡਾ): ਐੱਸਐੱਮਓ ਡਾ. ਜਸਬੀਰ ਸਿੰਘ ਔਲਖ ਦੀ ਅਗਵਾਈ ਵਿਚ ਸਬ ਡਿਵੀਜ਼ਨਲ ਹਸਪਤਾਲ ਤੋਂ ਮੁੱਖ ਬਾਜ਼ਾਰ, ਨਗਰ ਕੌਂਸਲ, ਅਨਾਜ ਮੰਡੀ, ਬੱਸ ਅੱਡਾ ਤੇ ਹੋਰ ਖੇਤਰਾਂ ਵਿਚ ਲੋਕਾਂ ਨੂੰ ਕਰੋਨਾ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਪੋਸਟਰ ਵੀ ਵੰਡੇ ਗਏ।
ਮੋਗਾ (ਨਿੱਜੀ ਪੱਤਰ ਪ੍ਰੇਰਕ): ਇਥੇ ਕੋਵਿਡ-19 ਦੀ ਲਾਗ ਦਾ ਸਮਾਜਿਕ ਫੈਲਾਅ ਰੋਕਣ ਲਈ ਘਰ ਘਰ ਨਿਗਰਾਨੀ ‘ਮੋਬਾਈਲ ਐਪ’ ਲਾਂਚ ਕੀਤੀ ਗਈ ਹੈ।
ਮਾਨਸਾ (ਜੋਗਿੰਦਰ ਸਿੰਘ ਮਾਨ): ‘ਮਿਸ਼ਨ ਫਤਿਹ’ ਤਹਿਤ ਮਾਨਸਾ ਦੇ ਐੱਸਡੀਐੱਮ ਸਰਬਜੀਤ ਕੌਰ ਨੇ ਆਮ ਲੋਕਾਂ ਨੂੰ ਜਾਗਰੂਕ ਕਰਨ ਹਿਤ ਯੁਵਕ ਸੇਵਾਵਾਂ ਵਿਭਾਗ ਅਧੀਨ ਆਉਂਦੇ ਕਲੱਬਾਂ ਅਤੇ ਕੌਮੀ ਸੇਵਾ ਯੋਜਨਾ ਯੂਨਿਟਾਂ ਦੇ ਵਾਲੰਟੀਅਰਾਂ ਨੂੰ ਮਿਸ਼ਨ ਫਤਿਹ ਬੈਜ ਲਗਾਕੇ ਸਨਮਾਨਿਤ ਕੀਤਾ।
ਕੜਕਦੀ ਧੁੱਪ ਵਿੱਚ ਰਾਹਗੀਰਾਂ ਨੂੰ ਮਾਸਕ ਵੰਡੇ
ਕੋਟਕਪੂਰਾ (ਨਿੱਜੀ ਪੱਤਰ ਪ੍ਰੇਰਕ):ਡਿਪਟੀ ਕਮਿਸ਼ਨਰ ਵਿਮਲ ਸੇਤੀਆ ਦੀ ਯੋੋਗ ਅਗਵਾਈ ਹੇਠ ਨਗਰ ਕੌਂਸਲ ਕੋੋਟਕਪੂਰਾ ਵਿੱਚ ਸਵੈ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਵੱਲੋੋਂ ਘਰ ਘਰ ਜਾ ਕੇ ਲੋੋਕਾਂ ਕਰੋੋਨਾ ਤੋੋਂ ਬਚਾਅ ਲਈ ਜਾਗਰੂਕ ਕੀਤਾ ਗਿਆ ਤੇ ਮਾਸਕ ਵੰਡੇ ਗਏ।
ਜ਼ੀਰਾ (ਪੱਤਰ ਪ੍ਰੇਰਕ): ਅਲਾਇੰਸ ਇੰਟਰਨੈਸ਼ਨਲ ਕਲੱਬ ਜ਼ੀਰਾ ਵੱਲੋਂ ਰਿਜਨਲ ਚੇਅਰਮੈਨ ਸਤਿੰਦਰ ਸਚਦੇਵਾ, ਪ੍ਰਧਾਨ ਨਵੀਨ ਕੁਮਾਰ ਸਚਦੇਵਾ ਦੀ ਅਗਵਾਈ ਵਿੱਚ ਅੱਜ ਕੜਕਦੀ ਧੁੱਪ ਵਿੱਚ ਰਾਹਗੀਰਾਂ ਨੂੰ 1500 ਮਾਸਕ ਵੰਡੇ ਗਏ।