ਪੱਤਰ ਪ੍ਰੇਰਕ
ਮਾਨਸਾ, 24 ਅਕਤੂਬਰ
ਈਕੋ ਵੀਲਰਜ਼ ਕਲੱਬ ਮਾਨਸਾ ਦੇ ਹੋਣਹਾਰ ਰਾਈਡਰ ਅਮਨ ਔਲਖ ਨੇ ਸ਼ਿਵਾਲਿਕ ਸਿਗਨੇਚਰ (ਆਰ.ਕਿਊ) ਰਾਈਡ ਲਗਾਈ, ਜੋ ਕਿ 600 ਕਿਲੋਮੀਟਰ ਦੀ ਰੇਸ ਹੈ। ਉਸ ਵਿਚੋਂ ਪਹਿਲਾ ਸਥਾਨ ਹਾਸਲ ਕਰਕੇ ਉਸ ਨੇ ‘ਕਿੰਗ ਆਫ ਮਾਊਂਨਟੇਨ’ ਦਾ ਖਿਤਾਬ ਜਿੱਤਿਆ ਹੈ। ਨਗਰ ਕੌਸਲ ਮਾਨਸਾ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਨੇ ਦੱਸਿਆ ਕਿ ਇਹ ਰਾਈਡ ਊਨਾ ਤੋਂ ਸ਼ੁਰੂ ਕਰਕੇ ਪਹਾੜਾਂ ਵਿਚ ਦੀ ਹੁਸ਼ਿਆਰਪੁਰ, ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਦੋਰਾਹਾ, ਰੋਪੜ, ਆਨੰਦਪੁਰ ਸਾਹਿਬ ਤੋਂ ਹੁੰਦੇ ਹੋਏ ਵਾਪਸ ਊਨਾ ਜਾਕੇ ਸਮਾਪਤ ਕੀਤੀ। ਅਮਨ ਵੱਲੋਂ ਇਹ ਰਾਈਡ 24 ਘੰਟੇ 38 ਮਿੰਟਾਂ ਵਿੱਚ ਪੂਰੀ ਕੀਤੀ ਗਈ। ਮਾਨਸਾ ਪਹੁੰਚਣ ’ਤੇ ਸਾਰੇ ਗਰੁੱਪ ਮੈਂਬਰਾਂ ਨੇ ਅਮਨ ਔਲਖ ਦਾ ਸਵਾਗਤ ਕੀਤਾ।