ਪੱਤਰ ਪ੍ਰੇਰਕ
ਸਾਦਿਕ, 17 ਅਗਸਤ
ਸ੍ਰੀ ਮੁਕਤਸਰ ਸਾਹਿਬ ਸੜਕ ’ਤੇ ਕਮਲ ਆਟੋ ਏਜੰਸੀ ਨੂੰ ਅੱਗ ਲੱਗ ਗਈ। ਸ਼ਾਮ ਵੇਲੇ ਲੱਗੀ ਅੱਗ ਦੀ ਸੂਚਨਾ ਮਿਲਣ ’ਤੇ ਥਾਣਾ ਮੁਖੀ ਅਮਨਦੀਪ ਸਿੰਘ ਨੇ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪੁੱਜ ਕੇ ਅੱਗ ਬੁਝਾਊ ਦਸਤਿਆਂ ਨੂੰ ਸੂਚਿਤ ਕੀਤਾ। ਸਥਾਨਕ ਲੋਕਾਂ ਅਤੇ ਅੱਗ ਬੁਝਾਊ ਦਸਤਿਆਂ ਵੱਲੋਂ ਬੜੀ ਮੁਸ਼ੱਕਤ ਤੇ ਮੁਸ਼ਕਿਲ ਨਾਲ ਅੱਗ ’ਤੇ ਕਾਬੂ ਪਾਇਆ ਗਿਆ। ਏਜੰਸੀ ਵਿਚਲੇ ਵਾਹਨ ਤੇ ਸਪੇਅਰ ਪਾਰਟਸ ਸੜ ਗਏ। ਘਟਨਾ ਤੋਂ ਕਰੀਬ ਇੱਕ ਘੰਟਾ ਪਹਿਲਾਂ ਹੀ ਏਜੰਸੀ ਬੰਦ ਕਰਕੇ ਗਏ ਮਾਲਕ ਦਿਨੇਸ਼ ਕੁਮਾਰ ਅੱਗ ਲੱਗਣ ਦਾ ਪਤਾ ਲੱਗਣ ’ਤੇ ਏਜੰਸੀ ਪਹੁੰਚੇ ਤਾਂ ਤਬਾਹ ਹੋਇਆ ਸਾਰਾ ਸਾਮਾਨ ਵੇਖ ਉਨ੍ਹਾਂ ਦੀ ਸਿਹਤ ਵਿਗੜ ਗਈ। ਜਿਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।