ਭੀਖੀ: ਸਥਾਨਕ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬਰੇਰੀ ਵਿੱਚ ਗਲਪਕਾਰ ਅਨੇਮਨ ਸਿੰਘ ਦੀਆਂ ਕਹਾਣੀਆਂ ਦੀ ਕਿਤਾਬ ਜਾਰੀ ਕੀਤੀ ਗਈ। ਨਵਯੁਗ ਸਾਹਿਤ ਕਲਾ ਮੰਚ ਦੇ ਪ੍ਰਧਾਨ ਭੁਪਿੰਦਰ ਫ਼ੌਜੀ ਨੇ ਦੱਸਿਆ ਕਿ ਅਨੇਮਨ ਸਿੰਘ ਦੀ ਹੱਥਲੀ ਕਿਤਾਬ ਉਸ ਦੇ ਚਾਰ ਕਹਾਣੀ ਸੰਗ੍ਰਹਿ ਗਲੀ ਨੰਬਰ ਕੋਈ ਨਹੀਂ, ਨੂਰੀ, ਆਈ ਲਾਚਾ, ਚਿਕਨ ਸ਼ਾਪ ਕਿਤਾਬਾਂ ਦਾ ਇਕੱਠਾ ਕਹਾਣੀ ਸੰਗ੍ਰਹਿ ‘ਗਲੀ ਨੰਬਰ ਕੋਈ ਤਾਂ ਹੋਣਾ ਚਾਹੀਦੈ’ ਰਿਲੀਜ਼ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਾਠਕ ਇਕ ਕਿਤਾਬ ’ਚ ਹੀ ਉਨ੍ਹਾਂ ਦੇ ਚਾਰ ਕਹਾਣੀ ਸੰਗ੍ਰਹਿ ਪੜ੍ਹ ਸਕਣਗੇ। ਇਸ ਮੌਕੇ ਐੱਸਡੀਓ ਰਾਜਿਦਰ ਸਿੰਘ ਰੋਹੀ, ਅਮਰੀਕ ਭੀਖੀ, ਸੁਖਵਿੰਦਰ ਸੁੱਖੀ, ਗੁਰਿੰਦਰ ਔਲਖ, ਰਾਮ ਸਿੰਘ ਅਕਲੀਆ ਤੇ ਗੋਗੀ ਵੈਦਮਾਨ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ