ਜੈਤੋ: ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਆਗੂ ਅੰਗਰੇਜ਼ ਸਿੰਘ (ਗੋਰਾ ਮੱਤਾ) ਨੇ ਐਲਾਨ ਕੀਤਾ ਕਿ ਮਨਰੇਗਾ ਕਾਮਿਆਂ ਦੇ ਹਿਤਾਂ ਲਈ 6 ਸਤੰਬਰ ਤੋਂ ਬੀਡੀਪੀਓ ਦਫ਼ਤਰ ਜੈਤੋ ਸਾਹਮਣੇ ਬੇਮਿਆਦੀ ਧਰਨਾ ਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਉਸੇ ਦਿਨ ਜੈਤੋ-ਬਠਿੰਡਾ ਰੋਡ ਵੀ ਜਾਮ ਕੀਤਾ ਜਾਵੇਗਾ। ਪਿੰਡ ਦਬੜ੍ਹੀਖਾਨਾ ਵਿਖੇ ਮਨਰੇਗਾ ਕਾਮਿਆਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਗੋਰਾ ਮੱਤਾ ਨੇ ਕਿਹਾ ਕਿ ਕਾਨੂੰਨ ਮੁਤਾਬਿਕ ਮਨਰੇਗਾ ਸਕੀਮ ਤਹਿਤ ਹਰ ਕਾਮੇ ਨੂੰ ਸਾਲ ਵਿੱਚ 100 ਦਿਨ ਕੰਮ ਮਿਲਣਾ ਜ਼ਰੂਰੀ ਹੁੰਦਾ ਹੈ, ਪਰ ਹੁਣ ਮੰਗ ਹੈ ਕਿ 365 ਦਿਨ ਭਾਵ ਪੂਰਾ ਸਾਲ ਕੰਮ ਦਿੱਤਾ ਜਾਵੇ। ਉਨ੍ਹਾਂ ਹਾਕਮ ਧਿਰ ’ਤੇ ਮਨਰੇਗਾ ਦੇ ਕਾਰਜ ’ਚ ਦਖ਼ਲ ਦਿੱਤੇ ਜਾਣ ਦਾ ਦੋਸ਼ ਲਾਉਂਦਿਆਂ, ਇਸ ਦੀ ਨਿੰਦਾ ਕੀਤੀ। ਇਸ ਮੌਕੇ ਰਣਜੀਤ ਸਿੰਘ ਸੋਨੀ, ਜਲੰਧਰ ਸਿੰਘ ਮੱਤਾ ਆਦਿ ਨੇ ਵੀ ਸੰਬੋਧਨ ਕੀਤਾ। -ਪੱਤਰ ਪ੍ਰੇਰਕ