ਤਪਾ ਮੰਡੀ: ਸ਼ੈੱਲਰ ਐਸੋਸੀਏਸ਼ਨ ਤਪਾ ਦੀ ਅੱਜ ਮੀਟਿੰਗ ਹੋਈ ਜਿਸ ਫੈਸਲਾ ਕੀਤਾ ਗਿਆ ਕਿ ਨਮੀ ਦੀ ਨੀਤੀ ਸਬੰਧੀ ਸਰਕਾਰੀ ਝੋਨੇ ਦੀ ਮਿਲਿੰਗ ਨਹੀਂ ਕੀਤੀ ਜਾਵੇਗੀ। ਐਸੋਸੀਏਸ਼ਨ ਦੇ ਆਗੂ ਰਿੰਪੀ ਗਰਗ ਨੇ ਦੱਸਿਆ ਕਿ ਉਹ ਜੀਰੀ ਲਗਵਾਉਣ ਲਈ ਤਿਆਰ ਹਨ ਪਰ ਕੇਂਦਰ ਅਤੇ ਸੂਬਾ ਸਰਕਾਰ ਕੇਂਦਰੀ ਪੂਲ ’ਚ ਚੌਲ ਦੇਣ ਲਈ ਥਾਂ ਨਹੀਂ ਦੇ ਰਹੀ। ਅਜਿਹੀ ਹਾਲਤ ’ਚ ਉਹ ਸ਼ੈੱਲਰਾਂ ’ਚ ਜੀਰੀ ਸਟੋਰ ਨਹੀਂ ਕਰਵਾ ਸਕਦੇ ਅਤੇ ਨਾ ਹੀ ਉਹ ਨਵੀਂ ਪਾਲਿਸੀ ਅਧੀਨ ਮਿਲਿੰਗ ਕਰਨ ਲਈ ਤਿਆਰ ਹਨ। ਇਸ ਕਰਕੇ ਉਨ੍ਹਾਂ ਦੀ ਹੜਤਾਲ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਚੌਲ ਮਿਲ ਮਾਲਕਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਾ ਦਿੱਤਾ ਤਾਂ ਪਹਿਲੀ ਅਕਤੂਬਰ ਤੋਂ ਸ਼ੈੱਲਰਾਂ ’ਚ ਝੋਨਾ ਨਹੀਂ ਲਗਵਾਇਆ ਜਾਵੇਗਾ। -ਪੱਤਰ ਪ੍ਰੇਰਕ