ਪੱਤਰ ਪ੍ਰੇਰਕ
ਮਾਨਸਾ, 6 ਜਨਵਰੀ
ਪਿੰਡ ਮੂਸਾ ਲਾਗੇ ਇਨੋਵਾ ਗੱਡੀ ਪਲਟਣ ਦੀ ਘਟਨਾ ਵਿਚ ਜਖ਼ਮੀ ਹੋਏ ਨੌਜਵਾਨਾਂ ਵਿੱਚੋਂ ਇਕ ਹੋਰ ਨੌਜਵਾਨ ਨੇ ਦਮ ਤੋੜ ਦਿੱਤਾ ਹੈ। ਉਹ ਡੀ.ਐਮ.ਸੀ ਲੁਧਿਆਣਾ ਵਿਖੇ ਜ਼ੇਰੇ ਇਲਾਜ ਸੀ। ਇਸ ਘਟਨਾ ਵਿਚ ਮੌਕੇ ’ਤੇ ਨਕੁਲ ਕੁਮਾਰ ਨਾਮੀ ਨੌਜਵਾਨ ਦੀ ਮੌਤ ਹੋ ਗਈ ਸੀ, ਜਿਸ ਵਿਚ 4 ਨੌਜਵਾਨ ਜ਼ਖਮੀ ਹੋ ਗਏ ਸਨ। ਜਾਣਕਾਰੀ ਅਨੁਸਾਰ 2 ਜਨਵਰੀ ਨੂੰ ਨਕੁਲ ਗੋਇਲ, ਹਰਸ਼ਿਤ ਕੁਮਾਰ, ਤੇਜਸ ਗਰਗ, ਮਕੁਲ ਬਾਂਸਲ ਅਤੇ ਨਵਲ ਕੁਮਾਰ ਇਨੋਵਾ ਗੱਡੀ ’ਤੇ ਘੁੰਮਣ ਨਿਕਲੇ ਸਨ ਜਿਨ੍ਹਾਂ ਦੀ ਗੱਡੀ ਅਚਾਨਕ ਪਲਟ ਗਈ, ਜਿਸ ਵਿਚ ਨਕੁਲ ਕੁਮਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ ਜਦਕਿ ਮਕੁਲ ਕੁਮਾਰ ਦੀ ਡੀ.ਐਮ.ਸੀ ਲੁਧਿਆਣਾ ਵਿਚ ਮੌਤ ਹੋ ਗਈ, ਜਿਸ ਦਾ ਅੱਜ ਦੁਪਹਿਰ ਮਾਨਸਾ ਵਿਖੇ ਅੰਤਿਮ ਸਸਕਾਰ ਕੀਤਾ ਗਿਆ। ਮਕੁਲ ਕੁਮਾਰ ਸਮਾਜ ਸੇਵੀ ਲਵੀਨ ਕੁਮਾਰ ਬਾਂਸਲ ਦਾ ਪੁੱਤਰ ਸੀ।