ਬਰਨਾਲਾ: ਜ਼ਿਲ੍ਹਾ ਆਬਕਾਰੀ ਕਮਿਸ਼ਨਰ (ਰਾਜਕਰ) ਰਿਚਾ ਗੋਇਲ ਨੇ ਮੈਰਿਜ਼ ਪੈਲੇਸ ਮਾਲਕਾਂ ਨਾਲ ਮੀਟਿੰਗ ਕਰਕੇ ਜੀਐੱਸਟੀ ਦੀ ਰਿਟਰਨ ਫਾਇਲ ਕਰਨ ਲਈ ਆਖਿਆ ਹੈ। ਮੀਟਿੰਗ ’ਚ ਜ਼ਿਲ੍ਹਾ ਮੈਰਿਜ ਪੈਲੇਸ ਐਸੋਸੀਏਸ਼ਨ ਦੇ ਪ੍ਰਧਾਨ ਕੇ.ਸੀ. ਸੂਦ ਦੀ ਅਗਵਾਈ ’ਚ ਮੈਰਿਜ ਪੈਲੇਸਾਂ ਦੇ ਪ੍ਰਬੰਧਕ ਸ਼ਾਮਿਲ ਹੋਏ। ਸ੍ਰੀਮਤੀ ਗੋਇਲ ਨੇ ਕਿਹਾ ਕਿ ਜੋ ਪੈਲੇਸ ਜੀਐੱਸਟੀ ਦੀ ਰਿਟਰਨ ਜ਼ੱਦ ਵਿੱਚ ਆਉਂਦੇ ਹਨ, ਉਹ ਲਾਜ਼ਮੀ ਤੇ ਸਮੇਂ ਸਿਰ ਰਿਟਰਨਾਂ ਭਰਨ। ਇਹ ਵੀ ਕਿਹਾ ਕਿ ਜੇਕਰ ਇਸ ਕਾਰਜ ’ਚ ਪੈਲੇਸ ਪ੍ਰਬੰਧਕਾਂ ਨੂੰ ਕੋਈ ਅੜਚਨ ਆਉਂਦੀ ਹੈ ਤਾਂ ਉਹ ਤੁਰੰਤ ਉਨ੍ਹਾਂ ਨਾਲ ਸੰਪਰਕ ਕਰਨ। ਦਿਹਾਤੀ ਪੈਲੇਸ ਐਸੋਸੀਏਸ਼ਨ ਦੇ ਚੇਅਰਮੈਨ ਰੁਪਿੰਦਰ ਸਿੰਘ ਗਿੱਲ ਨੇ ਭਰੋਸਾ ਦਿਵਾਇਆ ਕਿ ਉਹ ਦਿਹਾਤੀ ਖੇਤਰ ਦੇ ਪੈਲੇਸ ਸੰਚਾਲਕਾਂ ਨੂੰ ਜੀਐਸਟੀ ਦੀ ਰੇਂਜ ਵਿੱਚ ਆਉਣ ਲਈ ਪ੍ਰੇਰਿਤ ਕਰਨਗੇ। -ਖੇਤਰੀ ਪ੍ਰਤੀਨਿਧ