ਪੱਤਰ ਪ੍ਰੇਰਕ
ਤਪਾ ਮੰਡੀ, 26 ਅਗਸਤ
ਪਿੰਡ ਮਹਿਤਾ ਵਿਖੇ ਇੱਕ ਵਿਅਕਤੀ ਵੱਲੋਂ ਨਸ਼ੇ ਦੀ ਹਾਲਤ ਵਿੱਚ ਆਪਣੀ ਧੀ ਨਾਲ ਕੁੱਟਮਾਰ ਕਰਨ ਬਦਲੇ ਪਿੰਡ ਦੇ ਕਿਸੇ ਵਿਅਕਤੀ ਨੇ ਜਿਉਂ ਹੀ ਸੋਸ਼ਲ ਮੀਡੀਏ ’ਤੇ ਵੀਡੀਓ ਵਾਇਰਲ ਕੀਤੀ ਤਾਂ ਜ਼ਿਲ੍ਹਾ ਪੁਲੀਸ ਮੁਖੀ ਭਗੀਰਥ ਮੀਨਾ ਦੇ ਆਦੇਸ਼ਾਂ ’ਤੇ ਡੀਐੱਸਪੀ ਤਪਾ ਦੀ ਅਗਵਾਈ ’ਚ ਉਕਤ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਜੰਟਾ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਮਹਿਤਾ ਵੱਲੋਂ ਆਪਣੀ ਹੀ ਲੜਕੀ ਕਮਲਪ੍ਰੀਤ ਕੌਰ (10 ਸਾਲ) ਦੀ ਕੁੱਟਮਾਰ ਕਰਨ ਸਬੰਧੀ ਵੀਡਿਓ ਵਾਇਰਲ ਹੋਣ ਸਬੰਧੀ ਕਾਰਵਾਈ ਕਰਦਿਆਂ ਥਾਣਾ ਤਪਾ ਦੇ ਤਫਤੀਸੀ ਅਫਸਰ ਦਵਿੰਦਰ ਸਿੰਘ ਵੱਲੋਂ ਲੜਕੀ ਦੇ ਪਿਤਾ ਜੰਟਾ ਸਿੰਘ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।