ਸ੍ਰੀ ਮੁਕਤਸਰ ਸਾਹਿਬ: ਮੁਕਤਸਰ ਦੀ ਨਵੀਂ ਦਾਣਾ ਮੰਡੀ ਵਿੱਚ ਨਰਮੇ ਦੀ ਆਮਦ ਸ਼ੁਰੂ ਹੋ ਗਈ ਹੈ, ਜਿਸ ਨਾਲ ਕਿਸਾਨ ਤੇ ਆੜ੍ਹਤੀਆਂ ’ਚ ਖੁਸ਼ੀ ਪਾਈ ਜਾ ਰਹੀ ਹੈ। ਅਨਾਜ ਮੰਡੀ ’ਚ ਨਰਮੇ ਦੀ ਪਹਿਲੀ ਬੋਲੀ ਦੌਰਾਨ ਨਰਮੇ ਦਾ ਭਾਅ 6625 ਰੁਪਏ ਪ੍ਰਤੀ ਕੁਇੰਟਲ ਲੱਗਿਆ। ਇਸ ਮੌਕੇ ਕਿਸਾਨ ਗੁਰਬਾਜ਼ ਸਿੰਘ, ਹਰੀ ਕ੍ਰਿਸ਼ਨ ਸਿੰਘ, ਰਾਜ ਕੁਮਾਰ, ਕਲਗਾ ਸਿੰਘ ਅਤੇ ਸੁਰੇਸ਼ ਕੁਮਾਰ ਹੋਰਾਂ ਨੇ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਦੀਆਂ ਨੀਤੀਆਂ ਅਤੇ ਖੇਤੀ ਵਿਗਿਆਨੀਆਂ ਦੇ ਯਤਨ ਕਿਸਾਨ ਪੱਖੀ ਹੋਏ ਤਾਂ ਨਰਮੇ ਦੀ ਕਾਸ਼ਤ ਦਿਨੋ-ਦਿਨ ਵੱਧਦੀ ਜਾਵੇਗੀ -ਨਿੱਜੀ ਪੱਤਰ ਪ੍ਰੇਰਕ