ਮਾਨਸਾ (ਪੱਤਰ ਪ੍ਰੇਰਕ): ਪੰਜਾਬ ਪੁਲੀਸ ਦੇ ਡੀਆਈਜੀ (ਵਿਜੀਲੈਂਸ ਅਤੇ ਐਨਆਰਆਈ) ਡਾ. ਨਰਿੰਦਰ ਭਾਰਗਵ ਵੱਲੋਂ ਅਚਨਚੇਤ ਥਾਣਾ ਜੋਗਾ ਦੀ ਚੈਕਿੰਗ ਕਰਦਿਆਂ ਸਹਾਇਕ ਥਾਣੇਦਾਰ (ਏਐਸਆਈ) ਦਲੇਲ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਦੱਸਿਆ ਗਿਆ ਹੈ ਕਿ ਡੀਆਈਜੀ ਡਾ. ਨਰਿੰਦਰ ਭਾਰਗਵ ਵੱਲੋਂ ਅਚਾਨਕ ਥਾਣਾ ਦਾ ਨਿਰੀਖਣ ਕੀਤਾ ਗਿਆ, ਜਿਸ ਦੌਰਾਨ ਏਐਸਆਈ ਡਿਊਟੀ ਦੌਰਾਨ ਹਾਜ਼ਰ ਨਹੀਂ ਪਾਇਆ ਗਿਆ।