ਤਲਵੰਡੀ ਸਾਬੋ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਥਾਨਕ ਦਫਤਰ ਨੇੜੇ ਪਿੰਡ ਅਤਲਾ ਖੁਰਦ ਵਾਸੀ (ਮਾਨਸਾ) ਇੱਕ ਵਿਅਕਤੀ ਨੇ ਧਰਨਾ ਦੇਣ ਦੀ ਕੋਸ਼ਿਸ ਕੀਤੀ। ਅੰਮ੍ਰਿਤਧਾਰੀ ਵਿਅਕਤੀ ਸੁਖਚੈਨ ਸਿੰਘ ਅਤਲਾ ਨੇ ਦੱਸਿਆ ਕਿ ਪਿੰਡ ਉਭਾ ਦੇ ਇੱਕ ਧਾਰਮਿਕ ਮਾਮਲੇ ਸਬੰਧੀ ਪਰਿਵਾਰ ਸਮੇਤ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅੱਜ ਇੱਥੇ ਮਿਲਣ ਆਇਆ ਸੀ। ਇਸ ਦੌਰਾਨ ਸ਼੍ਰੋਮਣੀ ਕਮੇਟੀ ਮੈਂਬਰ ਦੇ ਕੁੱਝ ਹਮਾਇਤੀਆਂ ਨੇ ਕਥਿਤ ਤੌਰ ’ਤੇ ਉਸ ਦੀ ਕੁੱਟਮਾਰ ਕੀਤੀ ਤੇ ਦਸਤਾਰ ਲਾਹ ਦਿੱਤੀ। ਉਨ੍ਹਾਂ ਥਾਣਾ ਤਲਵੰਡੀ ਸਾਬੋ ਵਿੱਚ ਦਰਖਾਸਤ ਦਿੱਤੀ। ਦੂਜੇ ਪਾਸੇ ਮੈਨੇਜਰ ਪਰਮਜੀਤ ਸਿੰਘ ਵੱਲੋਂ ਵੀ ਸ੍ਰੀ ਅਤਲਾ ਖ਼ਿਲਾਫ਼ ਦਰਖਾਸਤ ਦਿੱਤੀ ਗਈ ਹੈ। ਪੁਲੀਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। -ਪੱਤਰ ਪ੍ਰੇਰਕ