ਨਿੱਜੀ ਪੱਤਰ ਪ੍ਰੇਰਕ
ਫਾਜ਼ਿਲਕਾ, 6 ਅਕਤੂਬਰ
ਫਾਜ਼ਿਲਕਾ ’ਚ ਬਬੀਤਾ ਕਲੇਰ ਆਈ.ਏ.ਐੱਸ. ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲ ਲਿਆ ਹੈ। ਉਹ ਇਸ ਤੋਂ ਪਹਿਲਾਂ ਮਾਲ ਤੇ ਪੂਨਰਵਾਰ ਵਿਭਾਗ ਦੇ ਸਪੈਸ਼ਲ ਸੈਕਟਰੀ ਅਤੇ ਪ੍ਰੀਟਿੰਗ ਅਤੇ ਸਟੇਸ਼ਨਰੀ ਕੰਟਰੋਲਰ ਦੇ ਅਹੁਦੇ ’ਤੇ ਸੇਵਾ ਨਿਭਾਅ ਰਹੇ ਸਨ ਅਤੇ ਬਦਲੀ ਤੋਂ ਬਾਅਦ ਫਾਜ਼ਿਲਕਾ ਪੁੱਜੇ ਹਨ। ਜ਼ਿਲ੍ਹੇ ’ਚ ਪੁੱਜਣ ’ਤੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸਾਗਰ ਸੇਤੀਆ ਆਈ.ਏ.ਐੱਸ, ਐੱਸ.ਪੀ. ਮਨਮਿੰਦਰ ਸਿੰਘ, ਜਲਾਲਾਬਾਦ ਦੇ ਐੱਸ.ਡੀ.ਐੱਮ. ਰਵਿੰਦਰ ਸਿੰਘ ਅਰੋੜਾ ਅਤੇ ਅਬੋਹਰ ਦੇ ਐੱਸ.ਡੀ.ਐੱਮ. ਅਮਿਤ ਗੁਪਤਾ ਤੇ ਹੋਰਾਂ ਨੇ ਉਨ੍ਹਾਂ ਨੂੰ ਜੀ ਆਇਆਂ ਨੂੰ ਕਿਹਾ।