ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ, 19 ਸਤੰਬਰ
ਤਹਿਸੀਲ ਦੇ ਪਿੰਡ ਭਾਗੀਕੇ ਸਥਿਤ ਨਿਕਾਸੀ ਨਾਲੀ ਵਿੱਚੋਂ ਬੱਚੇ ਦਾ ਭਰੂਣ ਮਿਲਿਆ ਹੈ। ਪਿੰਡ ਭਾਗੀਕੇ ਦੇ ਛਿੰਦਰ ਸਿੰਘ ਨੇ ਪੁਲੀਸ ਨੂੰ ਸ਼ਿਕਾਇਤ ਪੱਤਰ ਰਾਹੀਂ ਦੱਸਿਆ ਕਿ ਉਸ ਦੇ 26 ਸਾਲਾ ਲੜਕੇ ਰੁਪਿੰਦਰਦੀਪ ਸਿੰਘ ਦੀ 11 ਸਤੰਬਰ ਨੂੰ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ ਜਿਸ ਦਾ ਭੋਗ ਅਜੇ ਪੈਣਾ ਹੈ। ਊਸ ਦੀ ਨੂੰਹ ਕਰੀਬ ਢਾਈ-ਤਿੰਨ ਮਹੀਨੇ ਦੀ ਗਰਭਵਤੀ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਉਸ ਦੀ ਨੂੰਹ ਨੇ ਗਰਭਪਾਤ ਕਰਵਾਉਣ ਮਗਰੋਂ ਬੱਚੇ ਦਾ ਭਰੂਣ ਨਾਲੀ ਵਿੱਚ ਸੁੱਟ ਦਿੱਤਾ। ਵਧੀਕ ਥਾਣਾ ਮੁਖੀ ਬੇਅੰਤ ਸਿੰਘ ਭੱਟੀ ਨੇ ਕਿਹਾ ਕਿ ਪੁਲੀਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਮਹਿਲਾ ਡਾਕਟਰ ਤੋਂ ਰੁਪਿੰਦਰਦੀਪ ਸਿੰਘ ਦੀ ਪਤਨੀ ਦਾ ਚੈਕਅੱਪ ਕਰਵਾ ਕੇ ਹੀ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇਗੀ।