ਪਰਸ਼ੋਤਮ ਬੱਲੀ
ਬਰਨਾਲਾ, 11 ਮਾਰਚ
ਇਥੇ ਰੇਲਵੇ ਸਟੇਸ਼ਨ ‘ਤੇ ਲੱਗੇ ਧਰਨੇ ਦੇ 162ਵੇਂ ਦਿਨ ਅੱਜ ਸਟੇਜ ਉੱਘੇ ਕਿਸਾਨ ਆਗੂ ਸਵਾਮੀ ਸਰਸਵਤੀ ਸਹਿਜਾਨੰਦ ਨੂੰ ਸਮਰਪਿਤ ਕੀਤੀ ਗਈ| ਅੱਜ ਉਨ੍ਹਾਂ ਦਾ ਜਨਮ ਦਿਵਸ ਹੈ। ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਗੁੁਰਮੇਲ ਸਿੰਘ ਸ਼ਰਮਾ, ਗੁੁਰਦੇਵ ਮਾਂਗੇਵਾਲ, ਗੁੁਲਾਬ ਸਿੰਘ ਗਿੱਲ, ਮੇਲਾ ਸਿੰਘ ਕੱਟੂ, ਨਛੱਤਰ ਸਿੰਘ ਸਾਹੌਰ, ਉਜਾਗਰ ਸਿੰਘ ਬੀਹਲਾ, ਬਿੱਕਰ ਸਿੰਘ ਔਲਖ, ਕਾਕਾ ਸਿੰਘ ਫਰਵਾਹੀ, ਜਰਨੈਲ ਸਿੰਘ ਹੰਢਿਆਇਆ, ਅਮਰਜੀਤ ਕੌਰ, ਪ੍ਰੇਮਪਾਲ ਕੌਰ, ਸੁੁਦਾਗਰ ਸਿੰਘ ਉਪਲੀ ਨੇ ਸੰਬੋਧਨ ਕੀਤਾ| ਬੁੁਲਾਰਿਆਂ ਸਵਾਮੀ ਸਹਿਜਾਨੰਦ ਦੇ ਜੀਵਨ ‘ਤੇ ਚਾਨਣਾ ਪਾਇਆ। ਆਗੂਆਂ ਨੇ ਕਿਹਾ ਕਿ ਮਜ਼ਬੂਤ ਲਾਮਬੰਦੀ ਹਿੱਤ 12 ਮਾਰਚ ਨੂੰ ਬੰਗਾਲ ਵਿੱਚ ਹੋ ਰਹੀ ਵੱਡੀ ਕਿਸਾਨ ਰੈਲੀ ‘ਚ ਸ਼ਿਰਕਤ ਲਈ ਪੰਜਾਬ ਦੇ ਕਿਸਾਨ ਆਗੂ ਮਨਜੀਤ ਧਨੇਰ, ਰਾਮਿੰਦਰ ਪਟਿਆਲਾ ਤੇ ਅਵਤਾਰ ਮਹਿਮਾ ਸਮੇਤ ਕਈ ਹੋਰ ਆਗੂ ਕੋਲਕਾਤਾ ਪਹੁੰਚ ਚੁੱਕੇ ਹਨ| ਪੰਜਾਬ ਵਿੱਚ 15 ਮਾਰਚ ਨੂੰ ਪੈਟਰੋਲੀਅਮ ਪਦਾਰਥਾਂ ਦੀ ਮਹਿੰਗਾਈ ਵਿਰੁੱਧ ਡਿਪਟੀ ਕਮਿਸ਼ਨਰਾਂ ਤੇ ਉਪ ਮੰਡਲ ਅਫ਼ਸਰਾਂ ਨੂੰ ਮੰਗ ਪੱਤਰ ਸੌਂਪੇ ਜਾਣੇ ਹਨ| ਸਰਦਾਰਾ ਸਿੰਘ ਮੌੜ, ਨਰਿੰਦਰਪਾਲ ਸਿੰਗਲਾ, ਲੱਧਾ ਸਿੰਘ ਭਦੌੜ ਤੇ ਤੇਜਾ ਸਿੰਘ ਠੀਕਰੀਵਾਲਾ ਨੇ ਗੀਤ ਤੇ ਕਵਿਤਾਵਾਂ ਪੇਸ਼ ਕੀਤੀਆਂ| ਪ੍ਰੇਮਪਾਲ ਕੌਰ ਨੇ ਕਿ੍ਸ਼ਨ ਕੋਰਪਾਲ ਦਾ ਗੀਤ ਸੁੁਣਾ ਕੇ ਮਾਹੌਲ ਨੂੰ ਭਾਵੁੁਕ ਬਣਾ ਦਿੱਤਾ| ਇਸੇ ਤਰਾਂ ਸੰਯੁੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਰਿਲਾਇੰਸ ਮਾਲ ਬਾਜਾਖਾਨਾ ਰੋਡ ਬਰਨਾਲਾ ਵਿਖੇ ਚੱਲ ਰਿਹਾ ਘਿਰਾਓ ਮੇਜਰ ਸਿੰਘ ਸੰਘੇੜਾ, ਜਸਵੰਤ ਸਿੰਘ, ਮੱਘਰ ਸਿੰਘ ਦੀ ਅਗਵਾਈ ਹੇਠ ਜਾਰੀ ਰਿਹਾ |