ਟ੍ਰਿਬਿਊਨ ਨਿਊਜ਼ ਸਰਵਿਸ
ਕੋਟਕਪੂਰਾ, 16 ਫਰਵਰੀ
ਇੱਥੋਂ ਦੇ ਮੁਹੱਲਾ ਗੁਰੂ ਤੇਗ ਬਹਾਦਰ ਦੀ ਗਲੀ ਨੰਬਰ 3 ਵਿੱਚ ਲੰਘੀ ਰਾਤ ਜ਼ਮੀਨ ਦੇ ਠੇਕੇ ਨੂੰ ਲੈ ਕੇ ਦੋ ਪਰਿਵਾਰਾਂ ਵਿੱਚ ਵਿਵਾਦ ਛਿੜ ਗਿਆ। ਇਸ ਦੌਰਾਨ ਇਕ ਧਿਰ ਨੇ ਦੂਜੀ ’ਤੇ ਹਮਲਾ ਕਰਕੇ ਇੱਕ ਵਿਅਕਤੀ ਨੂੰ ਜ਼ਖ਼ਮੀ ਕਰ ਦਿੱਤਾ। ਇਸ ਸਬੰਧੀ ਪੁਲੀਸ ਨੇ ਬਖਸ਼ੀਸ਼ ਸ਼ਰਮਾ ਵਾਸੀ ਕੋਟਕਪੂਰਾ ਦੀ ਸ਼ਿਕਾਇਤ ’ਤੇ ਮੁਲਜ਼ਮ ਅਮਨਦੀਪ ਸ਼ਰਮਾ ਵਾਸੀ ਕੋਟਕਪੂਰਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੀੜਤ ਦੇ ਦੱਸਣ ਮੁਤਾਬਕ ਲੰਘੀ ਰਾਤ ਜਦੋਂ ਉਹ ਆਪਣੇ ਕੰਮ ਤੋਂ ਵਾਪਸ ਘਰ ਆਇਆ, ਉਸ ਸਮੇਂ ਉਸਦੇ ਚਾਚੇ ਦੇ ਲੜਕੇ ਅਮਨਦੀਪ ਤੇ ਮਨਦੀਪ ਨੇ ਉਸ ਉੱਤੇ ਹਮਲਾ ਕਰ ਦਿੱਤਾ। ਕੁੱਟਮਾਰ ਕਰਨ ਵਾਲੇ ਮੁਲਜ਼ਮ ਵਾਰ-ਵਾਰ ਉਸ ਨੂੰ ਇਹ ਕਹਿ ਰਹੇ ਸਨ ‘ਤੈਨੂੰ ਠੇਕੇ ’ਤੇ ਜ਼ਮੀਨ ਰੇਟ ਵਧਾ ਕੇ ਲੈਣ ਦਾ ਮਜ਼ਾ ਚਖਾਉਂਦੇ ਹਾਂ’।