ਪੱਤਰ ਪ੍ਰੇਰਕ
ਮਾਨਸਾ, 26 ਸਤੰਬਰ
ਸੂਬੇ ਦੇ ਵਾਤਾਵਰਨ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪੰਜਾਬ ਸਰਕਾਰ ਵੱਲੋਂ ਪਰਾਲੀ ਪ੍ਰਬੰਧਨ ਲਈ ਕੇਂਦਰ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰਦਿਆਂ ਸਰਕਾਰ ਵੱਲੋਂ ਆਪਣਾ ਹਰ ਤਰ੍ਹਾਂ ਦਾ ਹਿੱਸਾ ਪਾ ਕੇ ਰਾਜ ਵਿੱਚ ਇਸ ਵਾਰ ਪਰਾਲੀ ਨੂੰ ਅੱਗ ਨਾ ਲਾਉਣ ਦਾ ਭਰੋਸਾ ਦਿੱਤਾ ਹੈ, ਪਰ ਇਸ ਦੇ ਬਾਵਜੂਦ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ 200 ਰੁਪਏ ਪ੍ਰਤੀ ਕੁਇੰਟਲ ਕਿਸਾਨ ਨੂੰ ਬੋਨਸ ਨਾ ਦਿੱਤਾ ਗਿਆ ਤਾਂ ਜਥੇਬੰਦੀ ਪਿੰਡ ਪੱਧਰ ’ਤੇ ਪਰਾਲੀ ਨੂੰ ਖੁਦ ਅੱਗ ਲਗਵਾਏਗੀ। ਪਿੰਡ ਰੱਲਾ ਵਿੱਚ ਜੋਗੀ ਪੀਰ ਦੇ ਪਵਿੱਤਰ ਸਥਾਨ ’ਤੇ ਇੱਕ ਮੀਟਿੰਗ ’ਚ ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਮਹਿੰਦਰ ਸਿੰਘ ਭੈਣੀਬਾਘਾ ਨੇ ਕਿਹਾ ਕਿ ਉਹ ਹਰ ਵਾਰ ਕੇਂਦਰ ਅਤੇ ਪੰਜਾਬ ਸਰਕਾਰ ਨੂੰ 200 ਰੁਪਏ ਪ੍ਰਤੀ ਕੁਇੰਟਲ ਪਰਾਲੀ ਬੋਨਸ ਦ ੇਣ ਦੀ ਮੰਗ ਕਰਦੇ ਹਨ, ਪਰ ਉਨ੍ਹਾਂ ਦੀ ਗੱਲ ਨੂੰ ਅਣਸੁਣਿਆ ਕਰ ਦਿੱਤਾ ਜਾਂਦਾ ਹੈ। ਇਸ ਮੌਕੇ ਰਾਜਪਾਲ ਸਿੰਘ, ਰਾਜ ਸਿੰਘ ਅਕਲੀਆ, ਦੇਵੀ ਲਾਲ, ਕੁਲਦੀਪ ਸਿੰਘ ਸਮਾਓ, ਜਗਜੀਤ ਸਿੰਘ ਧਲੇਵਾਂ, ਰੂਪ ਸਿੰਘ ਰੱਲਾ, ਪੱਪੀ ਸਿੰਘ ਮਾਖਾ, ਬਾਵਾ ਸਿੰਘ ਮਾਖਾ ਨੇ ਵੀ ਸੰਬੋਧਨ ਕੀਤਾ।