ਪੱਤਰ ਪ੍ਰੇਰਕ
ਬੋਹਾ, 12 ਫਰਵਰੀ
ਬੇਰੁਜ਼ਗਾਰਾਂ ਵੱਲੋਂ ਚੋਣਾਂ ਲੜ ਰਹੇ ਉਮੀਦਵਾਰਾਂ ਨੂੰ ਮੰਗ ਪੱਤਰ ਦੇਣ ਅਤੇ ਕਾਂਗਰਸੀ ਉਮੀਦਵਾਰਾਂ ਨੂੰ ਸਵਾਲ ਪੁੱਛਣ ਦੀ ਵਿੱਢੀ ਮੁਹਿੰਮ ਲਗਾਤਾਰ ਤੇਜ਼ ਹੁੰਦੀ ਜਾ ਰਹੀ ਹੈ। ਬੇਰੁਜ਼ਗਾਰ ਬੀ.ਐੱਡ. ਟੈੱਟ ਪਾਸ ਅਧਿਆਪਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਮਘਾਣੀਆ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਹਲਕਾ ਬੁਢਲਾਡਾ ਤੋਂ ਉਮੀਦਵਾਰ ਡਾ. ਰਣਬੀਰ ਕੌਰ ਮੀਆਂ ਨੂੰ ਅੱਜ ਪਿੰਡ ਮਘਾਣੀਆ ਵਿਚ ਬੇਰੁਜ਼ਗਾਰਾਂ ’ਤੇ ਕੀਤੇ ਜਬਰ ਬਾਰੇ ਸਵਾਲ ਕਰਨ ਅਤੇ ਮੰਗ ਪੱਤਰ ਦੇਣ ਦੀ ਕੋਸ਼ਿਸ਼ ਕੀਤੀ ਪਰ ਉਮੀਦਵਾਰ ਮੀਆਂ ਨੇ ਲੋਕ ਕਚਹਿਰੀ ਵਿੱਚੋਂ ਖਿਸਕਣਾ ਹੀ ਵਾਜਬ ਸਮਝਿਆ। ਉਹ ਆਪਣੇ ਸਮਰਥਕ ਦੇ ਘਰ ਆ ਕੇ ਮੰਗ ਪੱਤਰ ਹਾਸਲ ਕੀਤੇ ਹੀ ਚੱਲੇ ਗਏ।