ਪੱਤਰ ਪ੍ਰੇਰਕ
ਏਲਨਾਬਾਦ, 17 ਅਕਤੂਬਰ
ਕਾਂਗਰਸ ਪਾਰਟੀ ਦੇ ਚੋਣ ਦਫ਼ਤਰ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆ ਸਾਬਕਾ ਮੰਤਰੀ ਅਸ਼ੋਕ ਅਰੋੜਾ ਨੇ ਕਿਹਾ ਕਿ ਬਰੌਦਾ ਜ਼ਿਮਨੀ ਚੋਣ ਪਹਿਲਾ ਹੀ ਕਾਂਗਰਸ ਜਿੱਤ ਚੁੱਕੀ ਹੈ ਅਤੇ ਏਲਨਾਬਾਦ ਚੋਣ ਵੀ ਕਾਂਗਰਸ ਵੱਡੇ ਅੰਤਰ ਨਾਲ ਜਿੱਤੇਗੀ। ਅਰੋੜਾ ਨੇ ਕਿਹਾ ਕਿ ਸੂਬੇ ਵਿੱਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀ ਹੈ। ਝੋਨੇ ਅਤੇ ਬਾਜਰੇ ਦੀ ਖਰੀਦ ਨਹੀਂ ਹੋ ਰਹੀ। ਮੌਜੂਦਾ ਸਰਕਾਰ ਕਹਿ ਰਹੀ ਹੈ ਕਿ ਐੱਮਐੱਸਪੀ ਹਮੇਸ਼ਾ ਲਾਗੂ ਰਹੇਗੀ ਪਰ ਅੱਜ ਬਾਜਰੇ ਦਾ ਸਰਕਾਰੀ ਰੇਟ ਤਾਂ 2250 ਰੁਪਏ ਹੈ ਪਰ ਹੁਣ ਮੰਡੀਆਂ ਵਿੱਚ 1200 ਰੁਪਏ ਵਿਕ ਰਿਹਾ ਹੈ