ਨਿਹਾਲ ਸਿੰਘ ਵਾਲਾ (ਰਾਜਵਿੰਦਰ ਰੌਂਤਾ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਭਾਜਪਾ ਜ਼ਿਲ੍ਹਾ ਮੀਤ ਪ੍ਰਧਾਨ ਪਵਨ ਗੋਇਲ ਬੰਟੀ ਦੇ ਘਰ ਅੱਗੇ ਜਗਸੀਰ ਸਿੰਘ ਰੌਂਤਾ ਤੇ ਮਹਿੰਦਰ ਕੌਰ ਪੱਤੋ ਦੀ ਅਗਵਾਈ ਹੇਠ ਲਗਾਇਆ ਧਰਨਾ ਅੱਠਵੇਂ ਦਿਨ ਵਿੱਚ ਸ਼ਾਮਲ ਹੋ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਇੰਦਰਮੋਹਨ ਸਿੰਘ ਪੱਤੋ, ਮੇਜਰ ਸਿੰਘ ਰੌਂਤਾ, ਬਲਵਿੰਦਰ ਸਿੰਘ ਖੋਟੇ ਤੇ ਜਗਤਾਰ ਤਾਰੀ ਨੇ ਕਿਹਾ ਕਿ 26-27 ਨਵੰਬਰ ਨੂੰ ਦਿਲੀ ਚੱਲੋ ਮੁਹਿੰਮ ਤਹਿਤ ਪਿੰਡ ਪਿੰਡ ਵਿੱਚੋਂ ਟਰੈਕਟਰ ਟਰਾਲੀਆਂ ਲੈ ਕੇ ਜਾਣ ਦਾ ਫ਼ੈਸਲਾ ਕੀਤਾ ਹੈ। ਦੀਵਾਲੀ ਵਾਲੇ ਦਿਨ ਭਾਜਪਾ ਆਗੂ ਪਵਨ ਬੰਟੀ ਦੀ ਦੁਕਾਨ ਦਾ ਘਿਰਾਓ ਵੀ ਕੀਤਾ ਜਾਵੇਗਾ।