ਪਰਮਜੀਤ ਸਿੰਘ
ਫਾਜ਼ਿਲਕਾ, 2 ਸਤੰਬਰ
ਬਾਰ ਐਸੋਸੀਏਸ਼ਨ ਜਲਾਲਾਬਾਦ ਦੇ ਸਮੂਹ ਵਕੀਲਾਂ ਵੱਲੋਂ ਇਥੇ ਬਾਰ ਰੂਮ ਵਿਖੇ ਖੂਨਦਾਨ ਲਗਾਇਆ ਗਿਆ। ਕੈਂਪ ਦਾ ਉਦਘਾਟਨ ਜ਼ਿਲ੍ਹਾ ਤੇ ਸੈਸ਼ਨ ਜੱਜ ਜਤਿੰਦਰ ਕੌਰ ਵੱਲੋਂ ਕੀਤਾ ਗਿਆ। ਬਾਰ ਐਸੋਸੀਏਸ਼ਨ ਜਲਾਲਾਬਾਦ ਦੇ ਪ੍ਰਧਾਨ ਐਡਵੋਕੇਟ ਕਰਮਜੀਤ ਸਿੰਘ ਸੰਧੂ ਅਤੇ ਸਕੱਤਰ ਸੰਦੀਪ ਕੁਮਾਰ ਕੰਬੋਜ ਨੇ ਦੱਸਿਆ ਕਿ ਅੱਜ ਕੈਂ ਵਿੱਚ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਜਤਿੰਦਰ ਕੌਰ, ਮੁਫ਼ਤ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਦੇ ਮੁਖੀ ਜੱਜ ਅਮਨਦੀਪ ਸਿੰਘ, ਜਲਾਲਾਬਾਦ ਦੇ ਸੀਨੀਅਰ ਜੱਜ ਹੇਮ ਅੰਮ੍ਰਿਤ ਮਾਹੀ, ਜੱਜ ਰਾਮਪਾਲ ਪੁੱਜੇ। ਇਸ ਦੇ ਨਾਲ ਕੋਰਟ ਕੰਪਲੈਕਸ ਜਲਾਲਾਬਾਦ ਅੰਦਰ ਪੌਦੇ ਲਗਾਏ ਗਏ।