ਪੱਤਰ ਪ੍ਰੇਰਕ
ਬੁਢਲਾਡਾ, 24 ਮਾਰਚ
ਇੱਥੇ ਅੱਜ ਨਵ-ਨਿਯੁਕਤ ਅਧਿਆਪਕਾਂ ਦੀ ਸਿਖਲਾਈ ਮੌਕੇ ਲੱਗੇ ਸਾਇੰਸ ਮੇਲੇ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਕੁਮਾਰ ਬਾਂਸਲ ਨੇ ਕਿਹਾ ਕਿ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੁਢਲਾਡਾ ਜ਼ਿਲ੍ਹੇ ਦਾ ਸੋਹਣਾ ਮਾਡਲ ਸਕੂਲ ਹੈ। ਇਹ ਕੁੜੀਆਂ ਦੇ ਚੰਗੇ ਭਵਿੱਖ ਦਾ ਚਾਨਣ ਮੁਨਾਰਾ ਬਣਿਆ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਇਸ ਸਕੂਲ ਨੂੰ ਮਿਆਰੀ ਸਿੱਖਿਆ ਦੇ ਸਿਖਰ ’ਤੇ ਪਹੁੰਚਾਉਣ ਲਈ ਹੁਣ ਤਕ ਕਰੋੜਾਂ ਰੁਪਏ ਖਰਚ ਕਰ ਕੇ ਸਾਰੇ ਕਲਾਸ ਰੂਮ, ਐੱਲਈਡੀ ਤੇ ਪ੍ਰਾਜੈਕਟਰ ਬਣਾਏ ਗਏ ਹਨ ਤੇ ਸਕੂਲ ਵਿੱਚ ਬਿਊਟੀਸ਼ਨ ਤੇ ਹੈਲਥ ਕੇਅਰ ਲੈਬ ਕੋਰਸ ਵੀ ਕਰਵਾਏ ਜਾ ਰਹੇ ਹਨ। ਉਨ੍ਹਾਂ ਨੇ ਸਕੂਲ ਦੇ ਪ੍ਰਿੰਸੀਪਲ ਮੁਕੇਸ਼ ਕੁਮਾਰ ਨੂੰ ਸਕੂਲ ਦੇ ਚੰਗੇ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਸਕੂਲ ਦੇ ਸਾਇੰਸ ਅਧਿਆਪਕ ਡਾ. ਜਸਵੀਰ ਸਿੰਘ, ਬਿਮਲ ਜੈਨ, ਸ਼ਮਸ਼ੇਰ ਸਿੰਘ, ਹਰਪ੍ਰੀਤ ਸਿੰਘ ਤੇ ਡੀਪੀਈ ਗੁਰਦੀਪ ਸਿੰਘ ਹਾਜ਼ਰ ਸਨ।