ਤਪਾ ਮੰਡੀ (ਪੱਤਰ ਪ੍ਰੇਰਕ):
‘ਸਰਕਾਰ ਤੁਹਾਡੇ ਦੁਆਰ’ ਲੜੀ ਤਹਿਤ ਗੁਰੂ ਨਾਨਕ ਧਰਮਸ਼ਾਲਾ ਪਿੰਡ ਤਾਜੋਕੇ ਵਿਖੇ ਕੈਂਪ ਲਾਇਆ ਗਿਆ। ਇਸ ਕੈਂਪ ਵਿੱਚ ਤਾਜੋਕੇ, ਤਾਜੋਕੇ ਖੁਰਦ, ਘੁੰਨਸ ਅਤੇ ਮਹਿਤਾ ਦੇ ਵਾਸੀ ਆਪਣੇ ਮਸਲੇ ਅਤੇ ਸਰਕਾਰੀ ਸੇਵਾਵਾਂ ਬਾਬਤ ਪੁੱਜੇ। ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਲੋਕਾਂ ਨੂੰ ਘਰਾਂ ਦੇ ਨੇੜੇ ਸਹੂਲਤਾਂ ਦੇਣ ਲਈ ਪਿੰਡ-ਪਿੰਡ ਕੈਂਪ ਲਾਉਣ ਦਾ ਉਪਰਾਲਾ ਕੀਤਾ ਹੈ, ਜਿੱਥੇ ਲੋਕਾਂ ਦੀਆਂ ਸ਼ਿਕਾਇਤਾਂ ਦੀ ਸੁਣਵਾਈ ਕਰਕੇ ਮਸਲਿਆਂ ਦਾ ਮੌਕੇ ’ਤੇ ਨਿਬੇੜਾ ਕੀਤਾ ਜਾਂਦਾ ਹੈ। ਏਡੀਸੀ (ਜ) ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਕੈਂਪ ’ਚ ਲੋਕਾਂ ਨੂੰ ਮੌਕੇ ’ਤੇ ਸਕੀਮਾਂ ਦਾ ਲਾਭ ਦਿੱਤਾ ਅਤੇ ਸੇਵਾ ਕੇਂਦਰ ਸਣੇ ਲਗਪਗ ਸਾਰੇ ਵਿਭਾਗਾਂ ਦੇ ਦਫ਼ਤਰਾਂ ਨੇ ਕਾਊਂਟਰ ਲਗਾ ਕੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ। ਇਸ ਮੌਕੇ ਐਸਡੀਐੱਮ ਤਪਾ ਪੂਨਮਪ੍ਰੀਤ ਕੌਰ ਵੀ ਮੌਜੂਦ ਸਨ।