ਨਿੱਜੀ ਪੱਤਰ ਪ੍ਰੇਰਕ
ਜਲਾਲਾਬਾਦ, 30 ਮਾਰਚ
ਅਮਿਤ ਕੁਮਾਰ ਪੁੱਤਰ ਕਸ਼ਮੀਰ ਲਾਲ ਵਾਸੀ ਲੱਲਾ ਬਸਤੀ, ਜਲਾਲਾਬਾਦ ਨੇ ਲੱਧੂਵਾਲਾ ਪੁਲੀਸ ਚੌਕੀ ’ਚ ਸ਼ਿਕਾਇਤ ਦਿੱਤੀ ਹੈ ਕਿ ਉਹ 29 ਮਾਰਚ ਨੂੰ ਸਵੇਰੇ ਉਹ ਸਾਮਾਨ ਲੈਣ ਲਈ ਛੋਟੇ ਹਾਥੀ ’ਤੇ ਰਵਾਨਾ ਹੋਇਆ ਤਾਂ ਪਿੰਡ ਕਾਲੇ ਵਾਲਾ ਕੋਲ ਲੱਖੇ ਵਾਲੀ ਰੋਡ ਕੋਲ ਕਾਰ ਸਵਿਫਟ ’ਚ ਆਏ 5 ਵਿਅਕਤੀਆਂ ਨੇ ਉਸਦੇ ਛੋਟੇ ਹਾਥੀ ਅੱਗੇ ਆ ਕੇ ਕਾਰ ਰੋਕ ਲਈ ਤੇ 4 ਆਦਮੀ ਆਏ ਤੇ ਉਸਨੂੰ ਜਬਰਦਸਤੀ ਥੱਲੇ ਉਤਾਰ ਕੇ ਉਸਦੇ ਕੰਨ ’ਤੇ ਪਿਸਤੌਲ ਰੱਖ ਦਿੱਤਾ ਤੇ ਬਾਕੀ ਦੇ ਹੱਥਾਂ ’ਚ ਕਾਪੇ ਸਨ, ਨੇ ਮੋਬਾਈਲ ਫੋਨ, ਪਰਸ ਜਿਸ ’ਚ ਉਸਦਾ ਆਧਾਰ ਕਾਰਡ, ਪੈਨ ਕਾਰਡ, ਈਸ਼ਰਮ ਕਾਰਡ, ਡਰਾਈਵਿੰਗ ਲਾਇਸੰਸ, ਗੱਡੀ ਦੀ ਆਰ.ਸੀ ਤੇ 5 ਹਜ਼ਾਰ ਰੁਪਏ ਨਗਦ ਲੁੱਟ ਲਏਤੇ ਰੱਤਾ ਥੇੜ੍ਹ ਵੱਲ ਫਰਾਰ ਹੋ ਗਏ।