ਨਿੱਜੀ ਪੱਤਰ ਪ੍ਰੇਰਕ
ਜਲਾਲਾਬਾਦ, 7 ਫਰਵਰੀ
ਸੀਬੀਆਈ ਦੀ ਟੀਮ ਅੱਜ ਪਿੰਡ ਅਰਾਈਆਂਵਾਲਾ ਰੋਡ ’ਤੇ ਬਣੇ ਪੰਜਾਬ ਸਟੇਟ ਵੇਅਰ ਹਾਊਸ ਦੇ ਸਰਕਾਰੀ ਗੁਦਾਮਾਂ ’ਚ ਪਹੁੰਚੀ।
ਇੱਥੇ ਸੀਬੀਆਈ ਦੇ ਵਿਸ਼ੇਸ਼ ਦਸਤੇ ਨੇ ਪਹਿਲਾਂ ਮੇਨ ਗੇਟ ਨੂੰ ਤਾਲਾ ਲਗਵਾ ਦਿੱਤਾ ਅਤੇ ਫਿਰ ਕਿਸੇ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ। ਦੱਸਣਯੋਗ ਹੈ ਕਿ ਕੇਂਦਰੀ ਖੁਰਾਕ ਏਜੰਸੀ (ਐੱਫਸੀਆਈ) ਵੱਲੋਂ ਹਰ ਸਾਲ ਗੁਦਾਮਾਂ ’ਚ ਅਨਾਜ ਭੰਡਾਰਨ ਕੀਤਾ ਜਾਂਦਾ ਹੈ ਜਿਸ ’ਚ ਐੱਫਸੀਆਈ ਵੱਲੋਂ ਸਟੇਟ ਏਜੰਸੀਆਂ ਦੇ ਗੁਦਾਮਾਂ ਨੂੰ ਵਰਤਿਆ ਜਾਂਦਾ ਹੈ। ਇੱਥੇ ਸੀਬੀਆਈ ਦੇ ਵਿਸ਼ੇਸ਼ ਦਸਤੇ ਵਰਤਮਾਨ ਸਮੇਂ ਅੰਦਰ ਛਾਪੇਮਾਰੀ ਕਰਕੇ ਜਾਂਚ ਪੜਤਾਲ ਕਰ ਰਹੇ ਹਨ।