ਪੱਤਰ ਪ੍ਰੇਰਕ
ਬੋਹਾ, 17 ਜੂਨ
ਗਲਵਾਨ ਘਾਟੀ ਦੇ ਸ਼ਹੀਦ ਵੀਰ ਚੱਕਰ ਵਿਜੇਤਾ ਗੁਰਤੇਜ ਸਿੰਘ ਦੀ ਦੂਜੀ ਬਰਸੀ ਮੌਕੇ ਪਿੰਡ ਬੀਰੇਵਾਲਾ ਡੋਗਰਾ ਵਿੱਚ ਰਾਜ ਸਭਾ ਮੈਂਬਰ ਵਾਤਾਵਰਨ ਪ੍ਰੇਮੀ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਉਨ੍ਹਾਂ ਕਿਹਾ ਕਿ 23 ਸਾਲਾਂ ਦੀ ਉਮਰ ਵਿਚ ਗਲਵਾਨ ਘਾਟੀ ਵਿਚ ਸਾਲ 2020 ਵਿੱਚ 12 ਚੀਨੀ ਸੈਨਿਕਾਂ ਦਾ ਖ਼ਾਤਮਾ ਕਰ ਕੇ ਸ਼ਹਾਦਤ ਦੇਣ ਵਾਲਾ ਗੁਰਤੇਜ ਸਿੰਘ ਦੀ ਸ਼ਹਾਦਤ ਹਮੇਸ਼ਾ ਆਉਣ ਵਾਲੀ ਪੀੜ੍ਹੀ ਲਈ ਦੇਸ਼ ਪ੍ਰਤੀ ਭਾਵਨਾ ਦਾ ਸੁਨੇਹਾ ਦੇਵੇਗੀ। ਇਸ ਮੌਕੇ ਤੇ ਸ਼ਹੀਦ ਦੇ ਬੁੱਤ ਤੇ ਫੁੱਲਾਂ ਦਾ ਹਾਰ ਪਹਿਣਾ ਕੇ ਪਿੰਡ ਅੰਦਰ ਬੂਟੇ ਲਗਾਏ ਗਏ ਤੇ ਖ਼ੂਨਦਾਨ ਕੈਂਪ ਵੀ ਲਾਇਆ ਕੀਤਾ ਗਿਆ।
ਇਸ ਮੌਕੇ ਤੇ ਬੋਲਦਿਆਂ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਸ਼ਹੀਦ ਗੁਰਤੇਜ ਸਿੰਘ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਮੌਕੇ ਤੇ ਸ਼ਹੀਦ ਗੁਰਤੇਜ ਸਿੰਘ ਦੇ ਪਿਤਾ ਵਿਰਸਾ ਸਿੰਘ, ਮਾਤਾ ਪ੍ਰਕਾਸ਼ ਕੌਰ, ਭਰਾ ਤ੍ਰਿਲੋਕ ਸਿੰਘ, ਗੁਰਪ੍ਰੀਤ ਸਿੰਘ ਸਣੇ ਸਮੂਹ ਪਰਿਵਾਰ ਵੱਲੋਂ ਸੰਤ ਬਲਵੀਰ ਸਿੰਘ ਸੀਚੇਵਾਲ ਨੂੰ ਸ਼ਹੀਦ ਦੀ ਫੋਟੋ ਭੇਟ ਕੀਤੀ ਗਈ।