ਬੋਹਾ: ਸਰਕਾਰੀ ਹਾਈ ਸਕੂਲ, ਮਲਕੋਂ ਵਿੱਚ ਬਾਲ ਸਾਹਿਤਕਾਰ ਅਤੇ ਰੰਗਕਰਮੀ ਬਲਜੀਤ ਸਿੰਘ ਅਕਲੀਆ ਵਿਦਿਆਰਥੀਆਂ ਦੇ ਰੂਬਰੂ ਹੋਏ । ਉਨ੍ਹਾਂ ਦੀ ਜਾਣ ਪਛਾਣ ਸਕੂਲ ਮੁਖੀ ਜਸਮੇਲ ਸਿੰਘ ਗਿੱਲ ਨੇ ਕਰਵਾਈ। ਬਲਜੀਤ ਸਿੰਘ ਅਕਲੀਆ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਸਾਡੇ ਮਨ ਵਿੱਚ ਜੋ ਖਿਆਲ ਆਉਂਦੇ ਹਨ ਉਨ੍ਹਾਂ ਨੂੰ ਕਿਸੇ ਕਾਗਜ਼ ’ਤੇ ਲਿਖਦੇ ਰਹਿਣਾ ਚਾਹੀਦਾ ਹੈ ਜਿਹੜਾ ਅੱਗੇ ਜਾ ਕੇ ਕੋਈ ਸਾਹਿਤ ਦਾ ਰੂਪ ਹੋ ਜਾਂਦਾ ਹੈ। ਉਨ੍ਹਾ ਕਿਹਾ ਕਿ ਲਗਾਤਾਰ ਪੜ੍ਹਨ ਅਤੇ ਲਿਖਣ ਨਾਲ ਸਾਡੀ ਲਿਖਣ ਸ਼ੈਲੀ ਵਿਚ ਸੁਧਾਰ ਆਉਂਦਾ ਰਹਿੰਦਾ ਹੈ। ਮੁੱਖ ਮਹਿਮਾਨ ਵਜੋਂ ਹਾਕਮ ਸਿੰਘ ਖਰੌੜ ਨੇ ਸ਼ਿਰਕਤ ਕੀਤੀ। ਇਸ ਮੌਕੇ ਅਧਿਆਪਕਾ ਅੰਮ੍ਰਿਤਪਾਲ ਕੌਰ, ਜੁਗਰਾਜ ਸਿੰਘ ਪੀਟੀਆਈ, ਗੁਰਵਿੰਦਰ ਕੌਰ ਗੁਰਪ੍ਰੀਤ ਕੌਰ, ਰਜਨੀ ਅਰੋੜਾ ਤੇ ਹਿਨਾ ਹਾਜ਼ਰ ਸੀ। -ਪੱਤਰ ਪ੍ਰੇਰਕ