ਪੱਤਰ ਪ੍ਰੇਰਕ
ਬਰੇਟਾ, 6 ਜੂਨ
ਇੱਥੋਂ ਦੇ ਸਰਕਾਰੀ ਹਸਪਤਾਲ (ਸੀਐਚਸੀ) ਵਿੱਚ ਸਿਵਲ ਸਰਜਨ ਮਾਨਸਾ ਡਾ. ਸੁਖਵਿੰਦਰ ਸਿੰਘ ਅਤੇ ਜ਼ਿਲ੍ਹਾ ਨੋਡਲ ਅਫ਼ਸਰ ਸੈਂਪਲਿੰਗ ਡਾ. ਰਣਜੀਤ ਸਿੰਘ ਰਾਏ ਵੱਲੋਂ ਅਚਨਚੇਤ ਦੌਰਾ ਕਰ ਕੇ ਹਸਪਤਾਲ ਦੇ ਪ੍ਰਬੰਧਾਂ ਦੀ ਜਾਂਚ ਕੀਤੀ ਗਈ| ਸਿਵਲ ਸਰਜਨ ਨੇ ਫਲੂ ਕਾਰਨਰ ਤੇ ਸੈਂਪਲਿੰਗ ਅਤੇ ਸਰਕਾਰੀ ਸਕੂਲ ਵਿੱਚ ਵੈਕਸੀਨੇਸ਼ਨ ਦਾ ਜ਼ਾਇਜ਼ਾ ਲੈਂਦੇ ਹੋਏ ਵੱਧ ਨਮੂਨੇ ਲੈਣ ਲਈ ਕਿਹਾ| ਉਨ੍ਹਾਂ ਇਹ ਵੀ ਕਿਹਾ ਕਿ ਯੋਗ ਵਿਅਕਤੀਆਂ ਨੂੰ ਵੈਕਸੀਨ ਲਗਾਈ ਜਾਵੇ।
ਉਨ੍ਹਾਂ ਕਿਹਾ ਕਿ ਵੈਕਸੀਨ ਕਰਵਾਉਣ ਨਾਲ ਕਰੋਨਾ ਹੋਣ ਦਾ ਖ਼ਤਰਾ ਘਟ ਜਾਂਦਾ ਹੈ ਤੇ ਵਿਅਕਤੀ ਗੰਭੀਰ ਸਥਿਤੀ ਵਿਚ ਨਹੀਂ ਪੁੱਜਦਾ। ਡਾ. ਰਣਜੀਤ ਸਿੰਘ ਰਾਏ ਨੇ ਕਿਹਾ ਕਿ ਜਿੰਨੀ ਸੈਂਪਲਿੰਗ ਜ਼ਿਆਦਾ ਹੋਵੇਗੀ ਉਨ੍ਹਾਂ ਬਿਮਾਰੀ ਦੀ ਲੜੀ ਤੋੜਨ ’ਚ ਮਦਦ ਮਿਲੇਗੀ।
ਚਾਉਕੇ (ਪੱਤਰ ਪ੍ਰੇਰਕ): ਮੰਡੀ ਕਲਾਂ ਵਿੱਚ ਸਿਹਤ ਵਿਭਾਗ ਵੱਲ ਕਰੋਨਾ ਜਾਂਚ ਲਈ ਕੈਂਪ ਲਗਾਇਆ ਗਿਆ। ਗੁਰਦੁਆਰੇ ਵਿੱਚ ਲੱਗੇ ਕੈਂਪ ਦੌਰਾਨ ਸਿਹਤ ਕਰਮੀ ਸਤਪਾਲ ਸਿੰਘ ਤੇ ਅਰਸਦੀਪ ਸਿੰਘ ਉਪਵੈਦ ਨੇ ਦੱਸਿਆ ਕਿ ਕੈਂਪ ਦੌਰਾਨ 75 ਪਿੰਡ ਵਾਸੀਆਂ ਦਾ ਟੈਸਟ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਕੋਈ ਵੀ ਪਾਜ਼ੇਟਿਵ ਨਹੀਂ ਪਾਇਆ ਗਿਆ।