ਜੋਗਿੰਦਰ ਸਿੰਘ ਮਾਨ
ਮਾਨਸਾ, 1 ਅਗਸਤ
ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਪਿਛਲੇ ਦਿਨੀਂ ਮਾਨਸਾ ਦੇ ਪੈਟਰੋਲ ਪੰਪ ਉਪਰ ਸੀਐੱਨਜੀ ਗੈਸ ਭਰਨ ਸਮੇਂ ਹੋਏ ਹਾਦਸੇ ਵਿੱਚ ਮਰਨ ਵਾਲੇ ਪੈਟਰੋਲ ਪੰਪ ’ਤੇ ਕੰਮ ਕਰਦੇ ਮੁਲਾਜ਼ਮ ਵਿਕਰਮ ਸਿੰਘ ਦੇ ਪੀੜਤ ਪਰਿਵਾਰ ਨੂੰ ਮੁਆਵਜ਼ੇ ਦਾ ਵਾਅਦਾ ਕਰਕੇ ਮੁਕਰਨ ਖਿਲਾਫ਼ ਪੈਟਰੋਲ ਪੰਪ ਉੱਪਰ ਲੱਗੇ ਧਰਨੇ ਦੌਰਾਨ ਦੋਹਾਂ ਧਿਰਾਂ ਵਿੱਚ ਸਮਝੌਤਾ ਹੋ ਗਿਆ ਹੈ। ਜਥੇਬੰਦੀ ਨੇ ਦਾਅਵਾ ਕੀਤਾ ਕਿ ਇਸ ਸਮਝੌਤੇ ਤਹਿਤ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੂੰ 5 ਲੱਖ 30 ਹਜ਼ਾਰ ਦਾ ਚੈੱਕ ਦੇ ਕੇ ਪਰਿਵਾਰ ਦੀ ਅਰਥਿਕ ਮਦਦ ਕੀਤੀ ਹੈ। ਇਹ ਧਰਨਾ ਲਗਾਤਾਰ 13 ਦਿਨਾਂ ਤੋਂ ਚੱਲਿਆ ਆ ਰਿਹਾ ਸੀ।
ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਉਂ ਨੇ ਚੈੱਕ ਪਰਿਵਾਰ ਨੂੰ ਸੌਂਪਣ ਉਪਰੰਤ ਜੇਤੂ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਵਾਰ-ਵਾਰ ਅਪੀਲ ਕਰ ਰਹੇ ਸਨ ਕਿ ਪੀੜਤ ਪਰਿਵਾਰ ਨੂੰ ਸਹਾਇਤਾ ਰਾਸ਼ੀ ਨਹੀਂ ਦਿੱਤੀ ਗਈ ਹੈ ਪਰ ਪੰਪ ਪ੍ਰਬੰਧਕ ਇਸ ਰਾਸ਼ੀ ਨੂੰ ਦੇਣ ਦਾ ਗਲਤ ਦਾਅਵਾ ਕਰ ਰਹੇ ਸਨ। ਧਰਨੇ ਨੂੰ ਸਮਾਪਤ ਕਰਨ ਦਾ ਐਲਾਨ ਕਰਦੇ ਹੋਏ ਕਿਹਾ ਕਿ ਪਰਿਵਾਰ ਨੂੰ ਮਦਦ ਮਿਲਣਾ ਸੰਘਰਸ਼ ਦੀ ਜਿੱਤ ਹੈ।