ਫਾਜ਼ਿਲਕਾ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹਾ ਮੰਡੀ ਅਫਸਰ ਜਸ਼ਨਦੀਪ ਸਿੰਘ ਨੇ ਦੱਸਿਆ ਕਿ ਦਾਣਾ ਮੰਡੀ ਜਲਾਲਾਬਾਦ ’ਚ ਸਥਿਤ ਫਰਮ ਮੈੱਸ ਮੁਟਨੇਜਾ ਕਮਿਸ਼ਨ ਏਜੰਟ ਦਾ ਲਾਇਸੈਂਸ ਪੰਜਾਬ ਐਗਰੀਕਲਚਰ ਪ੍ਰੋਡਿਊਸ ਮਾਰਕੀਟ ਐਕਟ 1961 ਦੀ ਧਾਰਾ 10 (2) ਅਧੀਨ 5 ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਮਾਰਕੀਟ ਕਮੇਟੀ ਜਲਾਲਾਬਾਦ ਦੇ ਸਕੱਤਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਇਸ ਫਰਮ ਕੋਲ 472 ਗੱਟੇ ਪਰਮਲ ਝੋਨਾ ਪਾਇਆ ਗਿਆ ਹੈ ਜਿਸ ਦਾ ਕੋਈ ਰਿਕਾਰਡ ਨਹੀਂ ਸੀ ਅਤੇ ਨਾ ਹੀ ਫਰਮ ਵੱਲੋਂ ਇਸ ਸਬੰਧੀ ਕੋਈ ਢੁਕਵਾਂ ਤਸੱਲੀ ਤਸੱਲੀਬਖਸ਼ ਜਵਾਬ ਦਿੱਤਾ ਗਿਆ। ਇਸ ਲਈ ਇਸ ਫਰਮ ਦਾ 8 ਅਕਤੂਬਰ ਤੋਂ 12 ਅਕਤੂਬਰ 2021 ਤੱਕ ਲਾਇਸੈਂਸ ਮੁਅੱਤਲ ਕਰ ਦਿੱਤਾ ਗਿਆ ਹੈ।