ਪੱਤਰ ਪ੍ਰੇਰਕ
ਬੋਹਾ, 20 ਨਵੰਬਰ
ਕੁਲ ਹਿੰਦ ਕਿਸਾਨ ਸਭਾ ਦੇ ਸੂਬਾਈ ਆਗੂ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਕਿਸਾਨ ਜਥੇਬੰਦੀਆਂ ਵੱਲੋਂ 26 ਨਵੰਬਰ ਦੇ ਦਿੱਤੇ ਦਿੱਲੀ ਕੂਚ ਦੇ ਸੱਦੇ ਨੂੰ ਸਫਲ ਬਣਾਉਣ ਲਈ ਬੋਹਾ ਖੇਤਰ ਦੇ ਪਿੰਡ ਦਲੇਲ ਵਾਲਾ, ਆਲਮਪੁਰ ਮੰਦਰਾਨ, ਟਾਹਲੀਆਂ ਤੇ ਅੱਕਾਂਵਾਲੀ ਵਿੱਚ ਕਿਸਾਨ ਰੈਲੀਆਂ ’ਚ ਸ਼ਮੂਲੀਅਤ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਕਾਰਪੋਰੇਟ ਜਗਤ ਦੇ ਇਸ਼ਾਰਿਆਂ ’ਤੇ ਮੋਦੀ ਸਰਕਾਰ ਨੇ ਨਿੰਦਣਯੋਗ ਢੰਗ ਨਾਲ ਪੰਜਾਬ ਦੀ ਆਰਥਿਕ ਨਾਕਾਬੰਦੀ ਕੀਤੀ ਹੋਈ ਹੈ। ਮਾਲ ਗੱਡੀਆਂ ਨਾ ਚਲਾਉਣਾ ਤੇ ਪੇਂਡੂ ਵਿਕਾਸ ਤੇ ਜੀਐੱਸਟੀ ਫੰਡ ਨੂੰ ਰੋਕਣਾ ਇਸ ਦੀ ਵੱਡੀ ਉਦਾਹਰਨ ਹੈ।