ਮਾਨਸਾ:
ਡੀਏਵੀ ਸਕੂਲ ਮਾਨਸਾ ਵਿਚ 8ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ‘ਖਾਣਾ ਖਜ਼ਾਨਾ’ ਨਾਮਕ ਅੰਤਰ ਕਲਾਸ ਕੁਕਿੰਗ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਬੱਚਿਆਂ ਨੇ ਨਾ ਸਿਰਫ਼ ਸੁਆਦੀ ਪਕਵਾਨ ਤਿਆਰ ਕੀਤੇ, ਸਗੋਂ ਪਕਵਾਨਾਂ ਅਤੇ ਸਟਾਲਾਂ ਦੇ ਨਾਮ ਵੀ ਨਿਵੇਕਲੇ ਰੱਖੇ। ਪ੍ਰਿੰਸੀਪਲ ਵਿਨੋਦ ਰਾਣਾ ਨੇ ਦੱਸਿਆ ਕਿ ਇਸ ਮੁਕਾਬਲੇ ਦੌਰਾਨ ਭਾਗ ਲੈਣ ਵਾਲੇ ਵਿਦਿਆਰਥੀ ਟੋਪੀ, ਮਾਸਕ, ਦਸਤਾਨੇ ਅਤੇ ਐਪਰਨ ਪਾਕੇ ਸਾਫ਼-ਸਫ਼ਾਈ ਪ੍ਰਤੀ ਪੂਰੀ ਜਾਗਰੂਕਤਾ ਦਿਖਾ ਰਹੇ ਸਨ। ਉਨ੍ਹਾਂ ਬੱਚਿਆਂ ਵੱਲੋਂ ਤਿਆਰ ਕੀਤੇ ਪਕਵਾਨਾਂ ਦੀ ਪੇਸ਼ਕਾਰੀ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ ਭਵਿੱਖ ਵਿੱਚ ਵੀ ਅਜਿਹੇ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਅਤੇ ਜੇਤੂ ਟੀਮ ਦੇ ਵਿਦਿਆਰਥੀਆਂ ਨੂੰ ਮਾਸਟਰ ਸ਼ੈਫ ਦੇ ਖਿਤਾਬ ਨਾਲ ਨਿਵਾਜਿਆ ਗਿਆ। -ਪੱਤਰ ਪ੍ਰੇਰਕ