ਲਖਵਿੰਦਰ ਸਿੰਘ
ਮਲੋਟ, 11 ਫਰਵਰੀ
ਪੰਜਾਬ ਚੋਣ ਕਮੇਟੀ ਦੇ ਚੇਅਰਮੈਨ ਲਾਲ ਸਿੰਘ ਨੇ ਇਕ ਪੱਤਰ ਜਾਰੀ ਕਰਦਿਆਂ ਕਾਂਗਰਸ ਪਾਰਟੀ ਤੋਂ ਬਾਗੀ ਹੋ ਕੇ ਅਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਲਕੇ ਦੇ ਸਾਬਕਾ ਨਗਰ ਕੌਂਸਲ ਪ੍ਰਧਾਨ ਸਤਿਗੁਰੂ ਦੇਵਰਾਜ ਪੱਪੀ ਸਮੇਤ ਅੱਧੀ ਦਰਜਨ ਹੋਰਨਾਂ ਆਜ਼ਾਦ ਉਮੀਦਵਾਰਾਂ ਜਿਨ੍ਹਾਂ ਵਿੱਚ ਵਾਰਡ ਨੰ 26 ਤੋਂ ਸ਼ਮਸੇਰ ਸਿੰਘ, ਵਾਰਡ ਨੰਬਰ 14 ਤੋਂ ਹਰਮੇਲ ਸਿੰਘ ਸੰਧੂ, 15 ਤੋਂ ਬੀਰਬਲ ਕੌਰ, 19 ਤੋਂ ਚੰਪਾ ਰਾਣੀ, ਵਾਰਡ ਨੰਬਰ 9 ਤੋਂ ਨਿਕਿਤਾ ਰਾਣੀ ਨੂੰ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਹਲਕਾ ਵਿਧਾਇਕ ਤੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਨੇ ਕਿਹਾ ਕਿ ਪਾਰਟੀ ਅਨੁਸ਼ਾਸਨ ਨਾਲ ਹੀ ਚਲਦੀ ਹੈ, ਜੇਕਰ ਕੋਈ ਅਨੁਸ਼ਾਸਨ ਭੰਗ ਕਰਦਾ ਹੈ ਤਾਂ ਉਸ ਵਿਅਕਤੀ ਖ਼ਿਲਾਫ਼ ਕਾਰਵਾਈ ਹੋਣਾ ਸੁਭਾਵਿਕ ਹੈ।