ਪੱਤਰ ਪ੍ਰੇਰਕ
ਸ਼ਹਿਣਾ, 24 ਜੁਲਾਈ
ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਵਿਦਿਆਰਥੀਆਂ ਦੀ ਚੇਤਨਾ ਪ੍ਰਖਣ ਲਈ ਬਲਾਕ ਪੱਧਰੀ ਚੇਤਨਾ ਪਰਖ ਪ੍ਰੀਖਿਆ ਲਈ ਗਈ। ਇਸ ਬਲਾਕ ਪੱਧਰੀ ਲਈ ਸੈਕੰਡਰੀ ਵਰਗ ਅਤੇ ਮਿਡਲ ਵਰਗ ਦੇ ਵਿਦਿਆਰਥੀਆਂ ਵੱਲੋਂ ਹਿੱਸਾ ਲਿਆ ਗਿਆ। ਅੱਜ ਸ਼ਹੀਦ ਬੁੁੱਧੂ ਖਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਹਿਣਾ ਵਿੱਚ ਚੇਤਨਾ ਪਰਖ ਪ੍ਰੀਖਿਆ ਲਈ ਗਈ। ਸਾਹਿਤ ਵੈਨ ਵਿਭਾਗ ਦੇ ਸੂਬਾ ਮੁਖੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਸਕੂਲ ਵਿੱਚ 80 ਵਿਦਿਆਰਥੀ ਪ੍ਰੀਖਿਆ ਵਿੱਚ ਬੈਠੇ। 25 ਜੁਲਾਈ ਨੂੰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸ਼ਹਿਣਾ ਵਿੱਚ ਵੀ ਇਹ ਪ੍ਰੀਖਿਆ ਹੋਵੇਗੀ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੈਣੇਵਾਲ ਅਤੇ ਸਰਕਾਰੀ ਹਾਈ ਸਕੂਲ ਸੰਧੂ ਕਲਾਂ ਵਿੱਚ ਵੀ ਚੇਤਨਾ ਪਰਖ ਪ੍ਰੀਖਿਆ ਲਈ ਗਈ। ਨਤੀਜਾ ਆਉਣ ’ਤੇ ਜੇਤੂ ਵਿਦਿਆਰਥੀਆਂ ਨੂੰ ਨਕਦ ਰਾਸ਼ੀ ਅਤੇ ਕਿਤਾਬਾਂ ਨਾਲ ਸਨਮਾਨਿਤ ਕੀਤਾ ਜਾਵੇਗਾ।
ਭੀਖੀ (ਪੱਤਰ ਪ੍ਰੇਰਕ): ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ:) ਇਕਾਈ ਭੀਖੀ ਵੱਲੋਂ ਸ.ਸ.ਸ.ਸਕੂਲ ਭੀਖੀ ਲੜਕੇ ਤੇ ਲੜਕੀਆਂ ਵਿੱਚ ਚੇਤਨਾ ਪਰਖ ਪ੍ਰੀਖਿਆ ਦਾ ਪੇਪਰ ਲਿਆ ਗਿਆ। ਤਰਕਸ਼ੀਲ ਸੁਸਾਇਟੀ ਦੇ ਆਗੂ ਭੁਪਿੰਦਰ ਫ਼ੌਜੀ ਨੇ ਕਿਹਾ ਸੁਸਾਇਟੀ ਵੱਲੋਂ ਵਿਦਿਆਰਥੀਆਂ ਦਾ ਬੋਧਿਕ ਪੱਧਰ ਉੱਚਾ ਚੁੱਕਣ ਲਈ ਉਨ੍ਹਾਂ ਨੂੰ ਸਾਹਿਤਕ ਕਿਤਾਬਾਂ ਨਾਲ਼ ਜੋੜਣਾ ਹੈ। ਪ੍ਰੀਖਿਆ ਦੌਰਾਨ ਕੁੜੀਆਂ ਦੀ ਗਿਣਤੀ ਮੁੰਡਿਆਂ ਦੇ ਮੁਕਾਬਲੇ ਜ਼ਿਆਦਾ ਸੀ। ਇਸ ਮੌਕੇ ਸਕੂਲ ਮੁਖੀ ਪਰਮਜੀਤ ਸਿੰਘ, ਗੋਧਾ ਰਾਮ, ਮਾ.ਅਮਰੀਕ ਭੀਖੀ, ਗੁਰਸੇਵਕ ਸਿੰਘ, ਗੁਰਿੰਦਰ ਸਿੰਘ ਔਲਖ, ਭਰਭੂਰ ਸਿੰਘ ਮੰਨਣ, ਜਸਪਾਲ ਅਤਲਾ, ਹਰਭਜਨ ਸਿੰਘ, ਧਰਮਵੀਰ ਸ਼ਰਮਾ, ਬਲਕਾਰ ਅਤਲਾ, ਜਸਪ੍ਰੀਤ ਸਿੰਘ ਜੱਸੀ ਹਾਜ਼ਰ ਸਨ।