ਪੱਤਰ ਪ੍ਰੇਰਕ
ਮਾਨਸਾ, 20 ਸਤੰਬਰ
ਪੰਜਾਬ ਨੰਬਰਦਾਰ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਨੇ ਸੂਬਾ ਸਰਕਾਰ ਪ੍ਰਤੀ ਗੁੱਸਾ ਜ਼ਾਹਿਰ ਕਰਦਿਆਂ ਕਿਹਾ ਕਿ ਸਮੇਂ-ਸਮੇਂ ’ਤੇ ਹੋਈਆਂ ਮੀਟਿੰਗਾਂ ਦੌਰਾਨ ਮੰਨੀਆਂ ਮੰਗਾਂ ਨੂੰ ਲਾਗੂ ਨਹੀਂ ਕੀਤਾ ਗਿਆ। ਉਨ੍ਹਾਂ ਸਮੂਹ ਨੰਬਰਦਾਰਾਂ ਨੂੰ ਇਕਜੁੱਟ ਹੋਕੇ ਆਪਣੇ ਹੱਕ ਹਾਸਲ ਕਰਨ ਲਈ ਮੈਦਾਨ ’ਚ ਕੁੱਦਣ ਦਾ ਹੋਕਾ ਦਿੱਤਾ। ਉਹ ਮਾਨਸਾ ਵਿੱਚ ਨੰਬਰਦਾਰਾਂ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਸਮਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹਾਲੇ ਤੱਕ ਨੰਬਰਦਾਰਾਂ ਦੀ ਕੋਈ ਮੰਗ ਲਾਗੂ ਨਹੀਂ ਕੀਤੀ। ਇਨ੍ਹਾਂ ਮੰਗਾਂ ਵਿੱਚ ਨੰਬਰਦਾਰੀ ਜੱਦੀ ਪੁਸ਼ਤੀ, ਮਾਣ ਭੱਤੇ ਵਿੱਚ ਵਾਧਾ, ਨੰਬਰਦਾਰ ਦਾ ਸਿਹਤ ਬੀਮਾ ਅਤੇ ਬੱਸ ਪਾਸ ਤੋਂ ਇਲਾਵਾ ਹੋਰ ਵੀ ਮੰਗਾਂ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਨੰਬਰਦਾਰਾਂ ਦਾ ਮਾਣ ਭੱਤਾ ਵੀ ਸਮੇਂ-ਸਮੇਂ ’ਤੇ ਉਨ੍ਹਾਂ ਦੇ ਖਾਤਿਆਂ ਵਿੱਚ ਨਹੀਂ ਪਾਇਆ ਜਾਂਦਾ।
ਇਸ ਮੌਕੇ ਅੰਮ੍ਰਿਤਪਾਲ ਸਿੰਘ ਗੁਰਨੇ, ਚਰਨਜੀਤ ਸਿੰਘ ਕਰਤਾਰਪੁਰ, ਸੁਰਜੀਤ ਸਿੰਘ ਨਹੇੜਾ, ਧਰਮਿੰਦਰ ਸਿੰਘ ਖੱਟੜਾ, ਹਰਮੇਲ ਸਿੰਘ ਸਰਹਾਲੀ, ਬਿੱਕਰ ਸਿੰਘ ਬੁਢਲਾਡਾ, ਬਲਦੇਵ ਸਿੰਘ ਖੋਖਰ, ਅੰਮ੍ਰਿਤਪਾਲ ਸਿੰਘ ਬਰੇਟਾ, ਗਮਦੂਰ ਸਿੰਘ ਬਰੇਟਾ, ਕਾਬਲ ਸਿੰਘ, ਲਾਭ ਸਿੰਘ ਗੁਰਨੇ, ਗੁਰਮੀਤ ਸਿੰਘ, ਬਲਦੇਵ ਸਿੰਘ ਕੋਟੜਾ, ਲੀਲਾ ਸਿੰਘ ਖੋਖਰ ਤੇ ਜਗਰੂਪ ਸਿੰਘ ਨੇ ਵੀ ਸੰਬੋਧਨ ਕੀਤਾ।