ਮਾਨਸਾ: ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਦੇ ਉਮੀਦਵਾਰ ਨਰੇਸ਼ ਗੌੜ ਦੇ ਸਮਰਥਨ ਵਿੱਚ ਇੱਕ ਇਕੱਠ ਸੀਨੀਅਰ ਐਡਵੋਕੇਟ ਬਦਰੀ ਨਰਾਇਣ ਗੋਇਲ, ਆੜ੍ਹਤੀ ਐਸੋਸੀਏਸਨ ਦੇ ਪ੍ਰਧਾਨ ਤੇ ਸਾਬਕਾ ਬੈਂਕ ਮੁਲਾਜ਼ਮ ਜਤਿੰਦਰ ਮੋਹਨ ਗਰਗ,ਐਸਬੀਆਈ ਯੂਨੀਅਨ ਦੇ ਆਗੂ ਜਸਵੀਰ ਤੇ ਮਾਸਟਰ ਰਵਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਇੱਥੇ ਹੋਇਆ। ਇਸ ਮੌਕੇ ਸ੍ਰੀ ਗੌੜ ਨੇ ਕਿਹਾ ਕਿ 18 ਅਗਸਤ ਨੂੰ ਹੋ ਰਹੀਆਂ ਸੈਨੇਟ ਚੋਣਾਂ ਪੰਜਾਬ ਯੂਨੀਵਰਸਿਟੀ ਦਾ ਭਵਿੱਖ ਤੈਅ ਕਰਨਗੀਆਂ। ਉਨ੍ਹਾਂ ਕਿਹਾ ਕਿ ਸੈਨੇਟ ਚੋਣਾਂ ਨੂੰ ਸਧਾਰਨ ਤੌਰ ’ਤੇ ਨਹੀਂ ਲੈਣਾ ਚਾਹੀਦਾ ਅਤੇ ਇਹ ਪੰਜਾਬ ਯੂਨੀਵਰਸਿਟੀ ਦੀ ਹੋਂਦ ਨੂੰ ਬਚਾਉਣ ਦੀ ਲੜਾਈ ਹੈ। ਇਸ ਮੌਕੇ ਐੱਸਜੀਪੀਸੀ ਦੇ ਮੈਂਬਰ ਮਿੱਠੂ ਸਿੰਘ ਕਾਹਨਕੇ ਨੇ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੱਲੋਂ ਨਰੇਸ਼ ਗੌੜ ਦੀ ਮੱਦਦ ਕੀਤੀ ਜਾਵੇਗੀ। -ਪੱਤਰ ਪ੍ਰੇਰਕ