ਪੱਤਰ ਪ੍ਰੇਰਕ
ਭੁੱਚੋ ਮੰਡੀ, 1 ਨਵੰਬਰ
ਸੀਆਈਡੀ ਵਿਭਾਗ ਦੇ ਏਐੱਸਆਈ ਰੂਪ ਸਿੰਘ (54) ਵਾਸੀ ਭੁੱਚੋ ਮੰਡੀ ਦੀ ਕੈਂਸਰ ਕਾਰਨ ਮੌਤ ਹੋ ਗਈ ਹੈ। ਉਨ੍ਹਾਂ ਦਾ ਸਸਕਾਰ ਅੱਜ ਸਥਾਨਕ ਸ਼ਮਸ਼ਾਨ ਘਾਟ ਵਿੱਚ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਇਸ ਮੌਕੇ ਸੀਆਈਡੀ ਵਿਭਾਗ ਦੇ ਜ਼ੋਨਲ ਏਆਈਜੀ ਸੁਰਿੰਦਰਪਾਲ ਸਿੰਘ, ਡੀਐੱਸਪੀ ਪਰਮਿੰਦਰ ਸਿੰਘ, ਇੰਸਪੈਕਟਰ ਜਗਦੀਪ ਸਿੰਘ, ਇੰਸਪੈਕਟਰ ਹਰਪ੍ਰੀਤ ਸਿੰਘ, ਇੰਸਪੈਕਟਰ ਗੁਰਜੀਤ ਸਿੰਘ, ਇੰਸਪੈਕਟਰ ਗੁਰਮੀਤ ਸਿੰਘ ਤੇ ਸੀਆਈਡੀ ਸਬ ਯੂਨਿਟ ਨਥਾਣਾ ਦੇ ਇੰਚਾਰਜ ਲਖਵਿੰਦਰ ਸਿੰਘ ਸਮੇਤ ਹੋਰ ਮੁਲਜ਼ਮਾਂ ਨੇ ਮਰਹੂਮ ਏਐਸਆਈ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਦੌਰਾਨ ਪੁਲੀਸ ਜਵਾਨਾਂ ਨੇ ਵਿਛੜੇ ਸਾਥੀ ਨੂੰ ਸਲਾਮੀ ਦਿੱਤੀ।
ਉਨ੍ਹਾਂ ਦੇ ਪੁੱਤਰ ਰਵੀ ਸਿੰਘ ਨੇ ਚਿਖਾ ਨੂੰ ਅਗਨੀ ਦਿਖਾਈ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਜੋਨੀ ਬਾਂਸਲ, ਪ੍ਰੈੱਸ ਕਲੱਬ ਦੇ ਪ੍ਰਧਾਨ ਬਿਰਜ ਸਿੰਗਲਾ, ਡਾ. ਦਲਜੀਤ ਸਿੰਘ ਗੁਰੂ, ਪੰਚਾਇਤੀ ਸ਼ਿਵ ਮੰਦਰ ਦੇ ਪ੍ਰਧਾਨ ਨਰਦੀਪ ਗਰਗ ਅਤੇ ਰਜਿਕ ਸਿੰਗਲਾ ਸਮੇਤ ਭਾਰੀ ਗਿਣਤੀ ਵਿੱਚ ਲੋਕ ਹਾਜ਼ਰ ਸਨ।