ਨਿੱਜੀ ਪੱਤਰ ਪ੍ਰੇਰਕ
ਬਰਨਾਲਾ, 8 ਜੁਲਾਈ
ਪੰਜਾਬ ਕ੍ਰਿਕਟ ਐਸੋਸ਼ੀਏਸਨ, ਮੁਹਾਲੀ ਵੱਲੋ ਟਰਾਈਡੈਂਟ ਕੰਪਲੈਕਸ ਵਿੱਚ ਚੱਲ ਰਹੇ ਕੁੜੀਆਂ ਦੇ ਅੰਡਰ-19 (ਇੱਕ ਦਿਨਾਂ) ਜ਼ਿਲ੍ਹਾ ਪੱਧਰੀ ਕ੍ਰਿਕਟ ਟੂਰਨਾਮੈਂਟ ਵਿੱਚ ਬਰਨਾਲਾ ਦੀ ਟੀਮ ਨੇ ਬਠਿੰਡਾ, ਮੁਕਤਸਰ ਅਤੇ ਮਾਨਸਾ ਦੀਆਂ ਟੀਮਾਂ ਨੂੰ ਹਰਾ ਕੇ ਸੈਮੀਫਾੲਨਲ ਵਿੱਚ ਦਾਖ਼ਲਾ ਲੈ ਲਿਆ ਹੈ। ਟ੍ਰਾਈਡੈਂਟ ਦੇ ਮੈਦਾਨ ਵਿੱਚ ਫਾਈਨਲ ਮੁਕਾਬਲਾ ਅੱਜ ਹੋਵੇਗਾ। ਇਸ ਮੈਚ ਵਿੱਚ ਬਰਨਾਲਾ ਦੀਆ ਕੁੜੀਆਂ ਨੇ ਮਾਨਸਾ ਨੂੰ 10 ਵਿਕਟਾਂ ਨਾਲ ਕਰਾਰੀ ਹਾਰ ਦਿੱਤੀ। ਮੀਂਹ ਕਾਰਨ 33 ੳਵਰਾ ਦੇ ਮੈਚ ਵਿੱਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਮਾਨਸਾ ਦੀ ਟੀਮ ਬਰਨਾਲਾ ਦੀ ਗੇਂਦਬਾਜ਼ੀ ਅੱਗੇ 53 ਦੌੜਾਂ ਬਣਾ ਕੇ ਆਊਟ ਹੋ ਗਈ। ਇਸ ਵਿਚ ਮਾਨਸਾ ਟੀਮ ਦੀ ਪ੍ਰੀਤੀ ਕਪੂਰ ਅਤੇ ਨੈਨਾ ਸ਼ਰਮਾ ਨੇ 18-18 ਦੋੜਾਂ ਦਾ ਯੋਗਦਾਨ ਪਾਇਆ ਗਿਆ। ਬਰਨਾਲਾ ਟੀਮ ਵੱਲੋ ਅਲੀਸ਼ਾ ਮਹਿਤਾ ਨੇ ਸਾਨਦਾਰ ਗੇਂਦਬਾਜ਼ੀ ਕਰਦਿਆਂ 3, ਟੈਸ ਅਤੇ ਅਮਰਜੋਤ ਕੌਰ ਵੱਲੋਂ 2-2 ਵਿਕਟਾਂ ਹਾਸਲ ਕੀਤੀਆਂ ਗਈਆਂ। ਬੱਲੇਬਾਜ਼ੀ ਕਰਨ ਆਈ ਬਰਨਾਲਾ ਟੀਮ ਨੇ 53 ਦੌੜਾਂ ਦਾ ਟੀਚਾ ਮਹਿਜ਼ 9 ਓਵਰਾਂ ਵਿੱਚ ਰਣਜੀਤ ਕੌਰ ਦੀਆਂ 27 ਦੌੜਾਂ ਅਤੇ ਅਲੀਸ਼ਾ ਮਹਿਤਾ 18 ਦੀਆਂ ਦੌੜਾਂ ਨਾਲ ਹਾਸਲ ਕਰਕੇ ਸੈਮੀਫਾਈਨਲ ਦੀ ਟਿਕਟ ਪੱਕੀ ਕਰ ਲਈ। ਜ਼ਿਲਾ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਵਿਵੇਕ ਸਿੰਧਵਾਨੀ ਅਤੇ ਸਕੱਤਰ ਰੁਪਿੰਦਰ ਗੁਪਤਾ ਨੇ ਦੱਸਿਆ ਖਿਡਾਰੀਆਂ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਸੈਮੀਫਾਈਨਲ ਵਿੱਚ ਆਪਣੀ ਥਾਂ ਬਣਾਈ। ਉਨ੍ਹਾਂ ਇਸ ਜਿੱਤ ਦਾ ਸਿਹਰਾ ਖਿਡਾਰੀਆਂ ਦੇ ਨਾਲ-ਨਾਲ ਉਨ੍ਹਾਂ ਦੇ ਮਾਪਿਆਂ ਨੂੰ ਵੀ ਦਿੱਤਾ , ਜੋ ਬੱਚਿਆਂ ਨੂੰ ਖੇਡ ਵੱਲ ਧਿਆਨ ਦਿਵਾ ਰਹੇ ਹਨ।