ਪੱਤਰ ਪ੍ਰੇਰਕ
ਭੁੱਚੋ ਮੰਡੀ, 9 ਜੂਨ
ਇਤਿਹਾਸਕ ਪਿੰਡ ਚੱਕ ਫਤਿਹ ਸਿੰਘ ਵਾਲਾ ਵਿੱਚ ਬੁਰਜ ਮਾਤਾ ਦੇਸਾਂ ਜੀ ਦੇ ਪ੍ਰਬੰਧਕਾਂ ਵੱਲੋਂ ਸਾਲਾਨਾ 9 ਰੋਜਾ ਧਾਰਮਿਕ ਸਮਾਗਮ ਕਰਵਾਇਆ ਗਿਆ। ਮਾਈ ਦੇਸਾਂ ਜੀ ਦੇ ਇਸ ਅਸਥਾਨ ’ਤੇ 315 ਸਾਲ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਕਾਠ ਦੇ ਬਗਲੇ ’ਚ 9 ਦਿਨ ਠਹਿਰੇ ਸਨ। ਇਸ ਮੌਕੇ ਸਜਾਏ ਗਏ ਕੀਰਤਨ ਦੀਵਾਨਾਂ ਵਿੱਚ ਨਾਮਵਰ ਹਸਤੀਆਂ ਬਲਜੀਤ ਸਿੰਘ ਦਾਦੂਵਾਲ, ਭਾਈ ਬਲਦੇਵ ਸਿੰਘ ਚੁੱਘਾ, ਭਾਈ ਸਮੇਰ ਸਿੰਘ, ਭਾਈ ਗੁਰਜੰਟ ਸਿੰਘ, ਬਾਬਾ ਅਵਤਾਰ ਸਿੰਘ ਨੇ ਹਾਜ਼ਰੀ ਭਰੀ।
ਕਥਾਵਾਚਕ ਭਾਈ ਸਰਬਜੀਤ ਸਿੰਘ, ਹਜੂਰੀ ਰਾਗੀ ਭਾਈ ਗੁਰਮੀਤ ਸਿੰਘ ਸ਼ਾਂਤ, ਭਾਈ ਕੁਲਦੀਪ ਸਿੰਘ, ਭਾਈ ਬਲਵੀਰ ਸਿੰਘ, ਭਾਈ ਬੇਅੰਤ ਸਿੰਘ, ਬੂਟਾ ਸਿੰਘ, ਭਾਈ ਗੁਰਮੀਤ ਸਿੰਘ ਰਤਨ ਅਤੇ ਅਜੈਬ ਸਿੰਘ ਢਾਡੀ ਜੱਥੇ ਵੱਲੋਂ ਮਾਤਾ ਦੇਸਾਂ ਜੀ ਦੇ ਗੁਰੁ ਗੋਬਿੰਦ ਸਿੰਘ ਜੀ ਨੂੰ ਮਿਲਣ ਦੀ ਤਾਂਘ ਸਬੰਧੀ ਸਿੱਖੀ ਇਤਿਹਾਸ ਪੇਸ਼ ਕੀਤਾ। ਬਾਬਾ ਅਵਤਾਰ ਸਿੰਘ ਵਿਧੀ ਚੰਦ ਵਾਲਿਆ ਵੱਲੋ ਪੰਜ ਪਿਆਰਿਆਂ ਦੀ ਹਾਜ਼ਰੀ ’ਚ ਨਵੀਂ ਇਮਾਰਤ ਦਾ ਟੱਕ ਲਾਇਆ। ਅਖੀਰ ਵਿੱਚ 15 ਪ੍ਰਾਣੀ ਅੰਮਿ੍ਰਤ ਛਕ ਕੇ ਗੁਰੂ ਦੇ ਲੜ ਲੱਗੇ।