ਪੱਤਰ ਪ੍ਰੇਰਕ
ਟੱਲੇਵਾਲ, 15 ਸਤੰਬਰ
ਮਜ਼ਦੂਰ ਮੁਕਤੀ ਮੋਰਚੇ ਵਲੋਂ ਪਿੰਡ ਜੋਧਪੁਰ, ਬਖ਼ਤਗੜ ਅਤੇ ਪੱਖੋਕੇ ਵਿਚ ਨਿੱਜੀ ਫ਼ਾਇਨਾਂਸ ਕੰਪਨੀਆਂ ਖਿਲਾਫ਼ ਡਾਗ ਮਾਰਚ ਕੀਤਾ ਗਿਆ। ਇਸ ਮਾਰਚ ਦੀ ਅਗਵਾਈ ਕਾਮਰੇਡ ਹਰਚਰਨ ਸਿੰਘ ਰੂੜੇਕੇ ਅਤੇ ਸਿੰਗਾਰਾ ਸਿੰਘ ਚੁਹਾਣਕੇ ਕਲਾਂ ਵਲੋਂ ਕੀਤੀ ਗਈ। ਆਗੂਆਂ ਨੇ ਕਿਹਾ ਕਿ ਸਰਕਾਰ ਨੇ ਕਰੋਨਾ ਦੇ ਨਾਂ ਹੇਠ ਤਾਲਾਬੰਦੀ ਕਰ ਕੇ ਗ਼ਰੀਬ ਲੋਕਾਂ ਦੇ ਕੰਮ ਧੰਦਿਆਂ ਉੱਪਰ ਭਾਰੀ ਸੱਟ ਮਾਰੀ ਹੈ। ਅੱਜ ਦੇ ਦੌਰ ਵਿੱਚ ਗ਼ਰੀਬ ਲੋਕਾਂ ਦਾ ਜੀਣਾ ਮੁਸ਼ਕਿਲ ਹੋਇਆ ਪਿਆ ਹੈ। ਇਸ ਔਖੀ ਘੜੀ ਵਿੱਚ ਨਿੱਜੀ ਫਾਇਨਾਂਸ ਕੰਪਨੀਆਂ ਦੇ ਮੁਲਾਜ਼ਮ ਗ਼ਰੀਬ ਔਰਤਾਂ ਨੂੰ ਕਿਸ਼ਤਾਂ ਭਰਨ ਲਈ ਘਰਾਂ ਵਿੱਚ ਆ ਕੇ ਤੰਗ ਅਤੇ ਪ੍ਰੇਸ਼ਾਨ ਕਰ ਰਹੇ ਹਨ। ਮਜ਼ਦੂਰ ਪਰਿਵਾਰਾਂ ਨੂੰ ਘਰਾਂ ਦਾ ਸਾਮਾਨ ਚੁੱਕਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਕਰਕੇ ਮਜ਼ਦੂਰ ਮੁਕਤੀ ਮੋਰਚਾ, ਪੰਜਾਬ ਕਿਸਾਨ ਯੂਨੀਅਨ ਅਤੇ ਸੀਪੀਆਈ(ਐੱਮਐੱਲ) ਲਬਿਰੇਸ਼ਨ ਵਲੋਂ ਡਾਗ ਮਾਰਚ ਕੀਤੇ ਜਾ ਰਹੇ ਹਨ। ਸ਼ਿੰਗਾਰਾ ਸਿੰਘ ਚੁਹਾਣਕੇ ਕਲਾਂ ਨੇ ਕਿਹਾ ਵੀ ਗਰੀਬ ਬੱਚਿਆਂ ਦੇ ਵਜੀਫ਼ੇ ਹੜੱਪਣ ਵਾਲੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਵੀ ਪਿੰਡਾਂ ’ਚ ਪੁਤਲੇ ਵੀ ਸਾੜੇ ਜਾ ਰਹੇ ਹਨ। ਉਹਨਾਂ ਉਹਨਾਂ ਕੈਪਟਨ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਇਸ ਭਿ੍ਰਸ਼ਟ ਮੰਤਰੀ ਨੂੰ ਕੈਬਨਿਟ ’ਚੋਂ ਦਰਖਾਸਤ ਕਰਕੇ ਪਰਚਾ ਦਰਜ਼ ਕੀਤਾ ਜਾਵੇ।