ਟੱਲੇਵਾਲ: ਲੰਪੀ ਸਕਿਨ ਨਾਲ ਮਰਨ ਵਾਲੀਆਂ ਗਾਵਾਂ ਨੂੰ ਪਸ਼ੂ ਪਾਲਕ ਖੁੱਲ੍ਹੀਆਂ ਹੱਡਾਰੋੜੀਆਂ ਵਿੱਚ ਸੁੱਟੀ ਰਹੇ ਹਨ। ਇਸ ਕਰ ਕੇ ਲਾਗ ਦੀ ਇਹ ਬਿਮਾਰੀ ਹੋਰ ਖ਼ਤਰਨਾਕ ਸਾਬਤ ਹੋ ਸਕਦੀ ਹੈ। ਪਿੰਡ ਚੀਮਾ, ਕੈਮਰੇ, ਨਾਈਵਾਲਾ ਅਤੇ ਰਾਮਗੜ੍ਹ ਦੀਆਂ ਮਰੀਆਂ ਗਾਵਾਂ ਨੂੰ ਹੱਡਾਰੋੜੀ ਵਿੱਚ ਹੀ ਸੁੱਟਿਆ ਜਾ ਰਿਹਾ ਹੈ। ਪ੍ਰਸ਼ਾਸਨ ਤੇ ਵਿਭਾਗ ਇਸ ਲਈ ਸੁਸਤ ਦਿਖਾਈ ਦੇ ਰਿਹਾ ਹੈ।
ਅਬੋਹਰ (ਸੁੰਦਰ ਨਾਥ ਆਰੀਆ): ਨੇੜਲੇ ਪਿੰਡ ਪੰਜਾਵਾ ਮਾਡਲ ਦੇ ਵਸਨੀਕ ਅਤੇ ਭਾਰਤੀ ਕਿਸਾਨ ਯੂਨੀਅਨ (ਖੋਸਾ) ਦੇ ਸੂਬਾ ਕਾਰਜਕਾਰਨੀ ਮੈਂਬਰ ਗੁਣਵੰਤ ਸਿੰਘ ਪੰਜਾਵਾ ਨੇ ਦੱਸਿਆ ਕਿ ਪਿੰਡ ਦੀ ਹੱਡਾ ਰੋੜੀ ’ਤੇ ਮਰੇ ਹੋਏ ਪਸ਼ੂਆਂ ਦੇ ਢੇਰ ਲੱਗੇ ਹੋਏ ਹਨ। ਇਨ੍ਹਾਂ ਪਸ਼ੂਆਂ ਉਨ੍ਹਾਂ ਨੂੰ ਕਈ-ਕਈ ਦਿਨ ਚੁੱਕਿਆ ਨਹੀਂ ਜਾਂਦਾ। ਉਨ੍ਹਾਂ ਕਿਹਾ ਕਿ ਇਸ ਕਾਰਨ ਲੰਪੀ ਸਕਿਨ ਦੀ ਲਾਗ ਹੋਰ ਵਧਣ ਦਾ ਖ਼ਦਸ਼ਾ ਹੈ।