ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਮੌੜ ਰੇਲਵੇ ਫਾਟਕ ਨੇੜੇ ਇੱਕ ਰੇਲਗੱਡੀ ਹੇਠ ਆਉਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਏਐੱਸਆਈ ਇਕਬਾਲ ਸਿੰਘ ਤੇ ਹੌਲਦਾਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ 112 ’ਤੇ ਇਤਲਾਹ ਮਿਲੀ ਸੀ ਜਿਸ ’ਤੇ ਉਨ੍ਹਾਂ ਆ ਕੇ ਮੌਕੇ ’ਤੇ ਦੇਖਿਆ ਤਾਂ ਇੱਕ 40 ਸਾਲਾ ਵਿਅਕਤੀ ਹੇਠ ਗੱਡੀ ਹੇਠਾਂ ਆ ਕੇ ਮਾਰਿਆ ਗਿਆ ਸੀ। ਮੌਕੇ ’ਤੇ ਮੌਜੂਦ ਲੋਕਾਂ ਅਨੁਸਾਰ ਇਹ ਵਿਅਕਤੀ ਰੇਲਵੇ ਲਾਈਨ ਪਾਰ ਕਰਦਿਆਂ ਗੱਡੀ ਦੀ ਲਪੇਟ ਵਿੱਚ ਆ ਗਿਆ। ਥਾਣਾ ਸਿਟੀ ਪੁਲੀਸ ਨੇ ਇਸ ਸਬੰਧ ’ਚ ਬਣਦੀ ਕਾਰਵਾਈ ਕਰ ਕੇ ਲਾਸ਼ ਨੂੰ ਸਿਵਲ ਹਸਪਤਾਲ ਪਹੁੰਚਾ ਦਿੱਤਾ ਜਿੱਥੇ ਉਸਦੀ ਸ਼ਨਾਖਤ ਹੋਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।