ਪਰਮਜੀਤ ਸਿੰਘ
ਫਾਜ਼ਿਲਕਾ, 11 ਫਰਵਰੀ
ਜ਼ਿਲ੍ਹੇ ਦੇ ਸਰਹੱਦੀ ਪਿੰਡ ਢੰਡੀ ਕਦੀਮ ਵਿੱਚ ਬੀਤੀ ਰਾਤ ਫਲੱਸ਼ ਲਈ ਖੂਹੀ ਪੁੱਟ ਰਹੇ ਮਜ਼ਦੂਰ ਦੀ ਮਿੱਟੀ ਦੀਆਂ ਢਿੱਗਾਂ ਹੇਠਾਂ ਦੱਬਣ ਕਾਰਨ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਪਿੰਡ ਢੰਡੀ ਕਦੀਮ ਦਾ ਵਾਸੀ ਬਲਵੀਰ ਸਿੰਘ ਪੁੱਤਰ ਕਾਸ਼ਾਂ ਸਿੰਘ ਜੋ ਘਰਾਂ ’ਚ ਖੂਹੀਆਂ ਪੁੱਟਣ ਦਾ ਕੰਮ ਕਰ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ। ਕੱਲ੍ਹ ਬਲਵੀਰ ਸਿੰਘ ਪਿੰਡ ਦੇ ਇੱਕ ਘਰ ਦੀ ਫਲੱਸ਼ ਵਾਲੀ ਕੱਚੀ ਖੂਹੀ ਪੁੱਟ ਰਿਹਾ ਸੀ ਕਿ 10 ਤੋਂ 12 ਫੁੱਟ ਖੁਦਾਈ ਕਰਨ ਤੋਂ ਬਾਅਦ ਅਚਾਨਕ ਮਿੱਟੀ ਦੀਆਂ ਢਿੱਗਾਂ ਉਸ ’ਤੇ ਡਿੱਗਣ ਗਈਆਂ ਅਤੇ ਉਤ ਦੱਬ ਗਿਆ। ਘਟਨਾ ਦਾ ਪਤਾ ਲੱਗਣ ਤੋਂ ਬਾਅਦ ਪਿੰਡ ਵਾਸੀ ਵੱਡੀ ਗਿਣਤੀ ’ਚ ਇਕਤਰ ਹੋ ਗਏ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਮਿੱਟੀ ਕੱਢਦੇ ਸਮੇਂ ਪਿੰਡ ਦੇ 2 ਹੋਰ ਨੌਜਵਾਨ ਵੀ ਮਿੱਟੀ ਹੇਠਾਂ ਦੱਬ ਗਏ, ਜਿਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਪੁਲੀਸ ਮੁਖੀ ਦਵਿੰਦਰ ਸਿੰਘ ਨੇ ਦੱਸਿਆ ਕਿ ਮਜ਼ਦੂਰ ਦੇ ਮਿੱਟੀ ਹੇਠਾਂ ਦੱਬੇ ਹੋਣ ਦੀ ਸੂਚਨਾ ਉਨ੍ਹਾਂ ਨੂੰ ਲਗਪਗ ਰਾਤ 7 ਵਜੇ ਦੇ ਕਰੀਬ ਮਿਲੀ ਸੀ। ਉਨ੍ਹਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਪਿੰਡ ਵਾਸੀਆਂ ਦੀ ਸਹਾਇਤਾ ਨਾਲ 3 ਜੇ.ਸੀ.ਬੀ ਮਸ਼ੀਨਾਂ ਰਾਹੀ ਮਿੱਟੀ ਪਾਸੇ ਕਰਵਾਈ ਤੇ 5 ਘੰਟਿਆਂ ਬਾਅਦ ਬਲਵੀਰ ਸਿੰਘ ਨੂੰ ਬਾਹਰ ਕੱਢਿਆ ਪਰ ਉਦੋਂ ਤਕ ਉਸ ਦੀ ਮੌਤ ਹੋ ਚੁੱਕੀ ਸੀ। ਪੁਲੀਸ ਨੇ ਮ੍ਰਿਤਕ ਬਲਵੀਰ ਸਿੰਘ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰਨ ਤੋਂ ਬਾਅਦ ਲਾਸ਼ ਪੋਸਟਮਾਰਟਮ ਬਾਅਦ ਵਾਰਸਾਂ ਨੂੰ ਸੌਂਪ ਦਿੱਤੀ। ਪਿੰਡ ਦੇ ਸਰਪੰਚ ਬਿਸੰਭਰ ਸਿੰਘ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮ੍ਰਿਤਕ ਦੇ ਪਰਿਵਾਰ ਨੂੰ ਮਾਲੀ ਮਦਦ ਦਿੱਤੀ ਜਾਵੇ। ਕਿਸਾਨਾਂ ਨੇ ਖ਼ਤਮ ਕੀਤਾ ਡਿਪਟੀ ਕਮਿਸ਼ਨਰ ਦਫ਼ਤਰ ਦਾ ਘਿਰਾਓ; ਸ਼ਹੀਦ ਬਲਵੀਰ ਸਿੰਘ ਦਾ ਸਸਕਾਰ ਸ਼ੁੱਕਰਵਾਰ ਨੂੰ ਕਰਨ ਦਾ ਕੀਤਾ ਐਲਾਨ