ਸ਼ਹਿਣਾ:
ਪੰਜਾਬ ਸਰਕਾਰ ਵੱਲੋਂ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਲਈ ਜਿੱਥੇ ਉਪਰਾਲੇ ਕੀਤੇ ਜਾ ਰਹੇ ਹਨ, ਉਥੇ ਪੰਜਾਬ ਸਰਕਾਰ ਦੇ ਲੋਕ ਨਿਰਮਾਣ ਵਿਭਾਗ ਨੇ ਸੜਕਾਂ ’ਤੇ ਦਿਸ਼ਾ ਸੂਚਕ ਬੋਰਡਾਂ ਵਿੱਚ ਪਿੰਡਾਂ ਦੇ ਨਾਂ ਵਿਗਾੜ ਦਿੱਤੇ ਹਨ। ਸ਼ਹਿਣਾ ਤੋਂ ਪਿੰਡ ਚੂੰਘਾਂ ਜਾਣ ਵਾਲੀ ਸੜਕ ’ਤੇ ਲੱਗੇ ਦਿਸ਼ਾ ਸੂਚਕ ਬੋਰਡ ’ਤੇ ਪਿੰਡ ਚੂੰਘਾਂ ਦੀ ਬਜਾਏ ਚੁੰਗ ਅਤੇ ਪਿੰਡ ਵਿਧਾਤੇ ਦੀ ਬਜਾਏ ਵਧਾਤਾ ਲਿਖਿਆ ਹੋਇਆ ਹੈ। ਇਸੇ ਤਰ੍ਹਾਂ ਸਰਕਾਰੀ ਹਸਪਤਾਲ ਨੇੜੇ ਵਿਧਾਤਾ ਨੂੰ ਜਾਂਦੀ ਸੜਕ ’ਤੇ ਲੱਗੇ ਬੋਰਡ ’ਤੇ ਬੀਧਾਤੇ ਲਿਖਿਆ ਹੋਇਆ ਹੈ। ਸਥਾਨਕ ਲੋਕਾਂ ਨੇ ਕੀਤੀ ਕਿ ਦਿਸ਼ਾ ਸੂਚਕ ਬੋਰਡਾਂ ’ਤੇ ਪਿੰਡਾਂ ਨਾਮ ਸਹੀ ਲਿਖੇ ਜਾਣ। -ਪੱਤਰ ਪ੍ਰੇਰਕ