ਪੱਤਰ ਪ੍ਰੇਰਕ
ਫਾਜ਼ਿਲਕਾ, 17 ਨਵੰਬਰ
ਫਾਜ਼ਿਲਕਾ ਨੂੰ ਦੇਸ਼ ਦੀ ਰਾਜਥਾਨੀ ਦਿੱਲੀ ਨਾਲ ਜੋੜਨ ਵਾਲੀ ਰੋਜ਼ਾਨਾ ਦਿੱਲੀ-ਬਠਿੰਡਾ ਇੰਟਰਸਿਟੀ ਗੱਡੀ ਜੋ ਰੱਦ ਕਰ ਦਿੱਤੀ ਗਈ ਸੀ, ਬਹਾਲ ਕਰ ਦਿੱਤੀ ਗਈ ਹੈ। ਇਲਾਕਾ ਵਾਸੀਆਂ ਦੀ ਮੰਗ ’ਤੇ ਇਹ ਰੇਲ ਗੱਡੀ ਇਕ ਮਹੀਨੇ ਲਈ ਚਲਾਈ ਗਈ ਸੀ। ਇਕ ਮਹੀਨਾ ਪੂਰਾ ਹੋਣ ਤੋਂ ਬਾਅਦ ਇਹ ਰੇਲ ਗੱਡੀ ਦੋ ਦਿਨ ਪਹਿਲਾਂ ਬੰਦ ਕੀਤੀ ਗਈ ਤਾਂ ਲੋਕਾਂ ’ਚ ਰੋਸ ਫੈਲ ਗਿਆ। ਇਸ ਦੌਰਾਨ ਕੋਵਿਡ ਤੋਂ ਪਹਿਲਾਂ ਦੀਆਂ ਸਾਰੀਆਂ ਗੱਡੀਆਂ ਫਿਰ ਤੋਂ ਚਲਾਏ ਜਾਣ ਦੇ ਕੇਂਦਰ ਸਰਕਾਰ ਦੇ ਐਲਾਨ ਦੇ ਨਾਲ ਨਾਲ ਇਹ ਰੇਲ ਸੇਵਾ 2 ਦਿਨ ਬੰਦ ਰਹਿਣ ਤੋਂ ਬਾਅਦ ਫਿਰ ਤੋਂ ਬਠਿੰਡਾ ਤੋਂ ਫਾਜ਼ਿਲਕਾ ਤੱਕ ਵਧਾ ਦਿੱਤੀ ਗਈ ਹੈ।