ਪੱਤਰ ਪ੍ਰੇਰਕ
ਸ਼ਹਿਣਾ, 3 ਜੁਲਾਈ
ਸ਼ਹਿਣਾ ਕਸਬੇ ਤੋਂ ਪਿੰਡ ਮੱਲੀਆਂ ਲਈ ਲੰਬਾਈ ਸਿਰਫ 3 ਕਿਲੋਮੀਟਰ ਹੈ ਪਰ 75 ਸਾਲਾਂ ਦੌਰਾਨ ਕਿਸੇ ਵੀ ਸਰਕਾਰ ਨੇ ਇਸ ਲਿੰਕ ਮਾਰਗ ਦੇ ਨਿਰਮਾਣ ਵੱਲ ਧਿਆਨ ਨਹੀਂ ਦਿੱਤਾ। ਲਗਪਗ 25 ਸਾਲ ਪਹਿਲਾਂ ਉਸ ਵੇਲੇ ਦੇ ਮੰਤਰੀ ਨੇ ਮੱਲੀਆਂ-ਸ਼ਹਿਣਾ ਮਾਰਗ ਦਾ ਨੀਂਹ ਪੱਥਰ ਰੱਖਿਆ ਸੀ ਪਰ ਸੜਕ ਸਿਰੇ ਨਾ ਚੜ੍ਹ ਸਕੀ। ਦੋਵੇਂ ਹੀ ਨੀਂਹ ਪੱਥਰ ਟੁੱਟ ਗਏ ਪਰ ਸੜਕਾਂ ਫਿਰ ਬਣ ਨਾ ਸਕੀਆਂ। ਪਿੰਡਾਂ ਦੀ ਵਿਧਾਨ ਸਭਾ ਹਲਕਿਆਂ ਦੀ ਹੱਦਬੰਦੀ ਵੀ ਲਿੰਕ ਸੜਕਾਂ ਬਣਨ ਵਿੱਚ ਅੜਿੱਕਾ ਬਣ ਬਹੀ ਹੈ। ਲੋਕਾਂ ਨੇ ਇਸ ਲਿੰਕ ਮਾਰਗ ਦੀ ਨਿਰਮਾਣ ਜਲਦੀ ਕਰਵਾਉਣ ਦੀ ਮੰਗ ਕੀਤੀ।