ਪੱਤਰ ਪ੍ਰੇਰਕ
ਸੰਘਾ, 25 ਸਤੰਬਰ
ਅਦਾਕਾਰ ਅਤੇ ਗੀਤਕਾਰ ਜੱਸੀ ਗਿੱਲ ਵੱਲੋਂ ਇਕ ਪੰਜਾਬੀ ਫਿਲਮ ਵਿੱਚ ਹਿੰਦੂ ਧਰਮ ਦੀਆਂ ਭਾਵਨਾਵਾਂ ਨੂੰ ਭੜਕਾਉਣ ਖ਼ਿਲਾਫ ਧਾਰਮਿਕ ਜਥੇਬੰਦੀਆਂ ਵੱਲੋਂ ਸੰਘਾ ਨਾਲ ਲੱਗਦੇ ਹਨੂਮਾਨ ਮੰਦਰ ਵਿਖੇ ਸੰਯੁਕਤ ਇਕੱਤਰਤਾ ਕੀਤੀ ਗਈ। ਇਸ ਦੌਰਾਨ ਆਗੂਆਂ ਨੇ ਕਿਹਾ ਕਿ ਫ਼ਿਲਮਾਏ ਗਏ ਗ਼ਲਤ ਦ੍ਰਿਸ਼ਾਂ ਨੂੰ ਜੇਕਰ ਜਲਦੀ ਹੀ ਨਾ ਹਟਾਇਆ ਗਿਆ ਤਾਂ ਪੰਜਾਬ ਪੱਧਰੀ ਸੰਘਰਸ਼ ਵੀ ਵਿੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਮਾਮਲੇ ‘ਚ ਸਿੱਧਾ ਦਖਲ ਦੇ ਕੇ ਧਾਰਮਿਕ ਭਾਵਨਾਵਾਂ ਭੜਕਾਉਣ ਵਿਰੁੱਧ ਜੱਸੀ ਗਿੱਲ ਅਤੇ ਉਸ ਦੀ ਟੀਮ ’ਤੇ ਧਾਰਾ 295 ਏ ਤਹਿਤ ਪਰਚਾ ਦਰਜ ਕਰਕੇ ਜੇਲ੍ਹ ਭੇਜੇ।