ਪੱਤਰ ਪ੍ਰੇਰਕ
ਬਰੇਟਾ, 5 ਅਗਸਤ
ਕਿਸਾਨ ਅੰਦੋਲਨ ਦੇ ਚੱਲਦਿਆਂ ਤਿਨ ਕਾਨੂੰਨ ਵਾਪਸ ਕਰਵਾਉਣ ਲਈ ਕਿਸਾਨਾਂ ਵੱਲੋਂ ਰੇਲਵੇ ਦੀ ਪਾਰਕਿੰਗ ਵਿੱਚ ਸਾਂਝਾ ਕਿਸਾਨ ਮੋਰਚਾ ਦੇ ਧਰਨੇ ਲਗਾਤਾਰ ਜਾਰੀ ਹਨ ਤੇ ਕਿਸਾਨ ਆਗੂ ਵਿਚਾਰ ਦਾ ਪ੍ਰਗਟਾਵਾ ਕਰਦੇ ਹੋਏ ਤੇ ਨਾਅਰੇਬਾਜ਼ੀ ਕਰਦੇ ਲਗਾਤਾਰ ਕਾਨੂੰਨ ਵਾਪਸ ਲਏ ਜਾਣ ਦੀ ਮੰਗ ਕਰ ਰਹੇ ਹਨ ਬੁਲਾਰਿਆਂ ਵਿੱਚ ਲਾਭ ਕੌਰ, ਮਲਕੀਤ ਕੌਰ ਕਾਹਨਗੜ੍ਹ, ਜਰਨੈਲ ਸਿੰਘ ਬਹਾਦਰਪੁਰ, ਮਿੱਠੂ ਸਿੰਘ, ਸੁਖਦੇਵ ਸਿੰਖ, ਸਤਵੰਤ ਕੌਰ ਖੁਡਾਲ, ਅਮਰੀਕ ਸਿੰਘ ਗੋਰਖਨਾਥ, ਲੀਲਾ ਸਿੰਘ ਕਿਸਨਗੜ੍ਹ, ਛੱਜੂ ਸਿੰਘ, ਤਾਰਾ ਚੰਦ, ਰੂਪ ਸਿੰਘ, ਹਰਪਾਲ ਕੌਰ ਬਰੇਟਾ, ਸੁਰਜੀਤ ਕੌਰ, ਤੇਜ ਕੌਰ, ਪਰਮਜੀਤ ਕੌਰ, ਰਿਮਪੀ ਕਿਸਨਗੜ੍ਹ, ਡਾਲਾ ਚੰਦ, ਗੁਰਦੀਪ ਸਿੰਘ ਮੰਡੇਰ, ਰਾਮਫਲ ਸਿੰਘ, ਦਸੌਦਾ ਸਿੰਘ, ਪਰਮੀਤ ਕੌਰ ਬਹਾਦਰਪੁਰ ਆਦਿ ਸ਼ਾਮਿਲ ਸਨ|
ਕਿਸਾਨਾਂ ਦਾ ਪੱਕਾ ਮੋਰਚਾ ਜਾਰੀ
ਮਹਿਲ ਕਲਾਂ (ਪੱਤਰ ਪ੍ਰੇਰਕ): ਖੇਤੀ ਕਾਨੂੰਨਾਂ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਮਹਿਲ ਕਲਾਂ ਵਿੱਚ ਟੌਲ ਪਲਾਜ਼ਾ ਅੱਗੇ ਕਿਸਾਨਾਂ ਦਾ ਪੱਕਾ ਮੋਰਚਾ ਜਾਰੀ ਹੈ। ਅੱਜ ਖੇਤੀ ਕਾਨੂੰਨਾਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਮਨਜੀਤ ਧਨੇਰ, ਮਲਕੀਤ ਸਿੰਘ ਮਹਿਲ ਕਲਾਂ,ਅਜਮੇਰ ਸਿੰਘ, ਗੁਰਮੇਲ ਠੁੱਲੀਵਾਲ ਆਦਿ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੀ ਵਾਪਸੀ ਤੱਕ ਸੰਘਰਸ਼ ਜਾਰੀ ਰਹੇਗਾ। ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਲੁਧਿਆਣਾ ਬਰਨਾਲਾ ਮੁੱਖ ਮਾਰਗ ’ਤੇ ਪਿੰਡ ਭੱਦਲਵੱਡ ਨੇੜੇ ਰਿਲਾਇੰਸ ਪੈਟਰੋਲ ਪੰਪ ਦਾ ਘਿਰਾਓ ਜਾਰੀ ਹੈ।